HOME » Videos » Punjab
Share whatsapp

ਦੇਸ਼ ਭਰ 'ਚ ਅੱਜ ਮੁੜ ਪੈਟਰੋਲ-ਡੀਜ਼ਲ ਦੇ ਰੇਟ ਵਧੇ, 5 ਪੈਸੇ ਤੋਂ ਲੈ ਕੇ 60 ਪੈਸੇ ਤੱਕ ਦਾ ਇਜ਼ਾਫ਼ਾ

Punjab | 03:28 PM IST Sep 08, 2018

ਦੇਸ਼ ਭਰ ਵਿੱਚ ਅੱਜ ਮੁੜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਇਜਾਫ਼ਾ ਹੋਇ ਹੈ। 5 ਪੈਸੇ ਤੋਂ ਲੈ ਕੇ 60 ਪੈਸੇ ਤੱਕ ਤੇਲ ਦੇ ਰੇਟ ਵਧੇ ਹਨ। ਦਿੱਲੀ ਵਿੱਚ ਪੈਟਰੋਲ ਪਹਿਲੀ ਵਾਰ 80 ਰੁਪਏ ਦੇ ਪਾਰ ਪਹੁੰਚਿ ਹੈ। ਓਧਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 87 ਰੁਪਏ ਦੇ ਕਰੀਬ ਪਹੁੰਚ ਗਿਆ ਤੇ ਡੀਜ਼ਲ ਵੀ ਕਈ ਥਾਈਂ 73 ਰੁਪਏ ਤੋਂ ਵੱਧ ਦੀ ਕੀਮਤ ਤੇ ਮਿਲ ਰਿਹਾ ਹੈ। ਇਸ ਸਮੇਂ ਹਾਲ ਤਾਂ ਇਹ ਹੈ ਕਿ ਤੇਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚ ਚੁੱਕੀਆਂ ਹਨ।

ਇਹਨੀਂ ਦਿਨੀਂ ਅਸਮਾਨੀ ਚੜ੍ਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲੋਕ ਪਰੇਸ਼ਾਨ ਹਨ। ਉੱਪਰ ਦਿੱਤੀ ਵੀਡੀਓ ਵਿੱਚ ਸੁਣੋ ਕਿਵੇਂ ਮਹਿੰਗਾਈ ਨਾਲ ਜੂਝ ਰਹੇ ਆਮ ਲੋਕ ਪਰੇਸ਼ਾਨ ਹਨ।

ਤੇਲ ਦੀ ਕੀਮਤ ਰਿਕਾਰਡ ਪੱਧਰ "ਤੇ ਪਹੁੰਚ ਗਈ ਹੈ। ਵਧਦੀਆਂ ਕੀਮਤਾਂ ਨਾਲ ਟਰਾਂਸਪੋਰਟ ਤੋਂ ਇਲਾਵਾ ਹੋਰ ਸਾਮਾਨ ਵੀ ਲਗਾਤਾਰ ਮਹਿੰਗੇ ਹੋ ਰਹੇ ਨੇ।

 

 

SHOW MORE