HOME » Top Videos » Punjab
Share whatsapp

ਲੜਕੀ ਨੂੰ ਮਿਲੀ ਪ੍ਰੇਮ ਵਿਆਹ ਦੀ ਸਜ਼ਾ! ਪਿਤਾ ਤੇ ਭਰਾ ਨੇ ਉਤਾਰਿਆ ਮੌਤ ਦੇ ਘਾਟ.....

Punjab | 03:48 PM IST Jul 16, 2019

ਕਹਿੰਦੇ ਨੇ ਵਿਆਹ ਤੋਂ ਬਾਅਦ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੁੰਦੀ ਹੈ। ਪਰ ਪਿੰਡ ਘਿਓਰਾ ਦੀ ਜੋਤੀ ਨੂੰ ਨਵੀਂ ਜ਼ਿੰਦਗੀ ਦੀ ਇਹ ਸ਼ੁਰੂਆਤ ਜ਼ਿੰਦਗੀ ਤੋਂ ਹੀ ਦੂਰ ਲੈ ਗਈ। ਬੱਸ ਜੋਤੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ਲਈ ਹਮਸਫ਼ਰ ਆਪਣੀ ਪਸੰਦ ਤੇ ਆਪਣੇ ਪਿੰਡ ਦੇ ਹੀ ਮੁੰਡੇ ਨੂੰ ਚੁਣਿਆ। ਜੋਤੀ ਦਾ ਇਹ ਫ਼ੈਸਲਾ ਉਸ ਦੇ ਪਿਤਾ ਤੇ ਭਰਾ ਨੂੰ ਨਾ-ਗਵਾਰ ਗੁਜ਼ਰਿਆ, ਜਿੰਨਾ ਫੋਕੀ ਅਣਖ ਲਈ ਜੋਤੀ ਨੂੰ ਰਾਤ ਦੇ ਹਨੇਰੇ ਚ ਗਾਲ ਘੁੱਟ ਕੇ ਮਾਰ ਮੁਕਾਇਆ। ਇੰਨਾ ਹੀ ਦੋਵੇਂ ਪਿਓ ਪੁੱਤ ਨੇ ਰਾਤੋ-ਰਾਤ ਹੀ ਜੋਤੀ ਦਾ ਸਸਕਾਰ ਵੀ ਕਰ ਦਿੱਤਾ। ਪਰ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੜ੍ਹੀਆਂ 'ਚੋਂ ਜੋਤੀ ਦੀਆਂ ਅਸਥੀਆਂ ਅਤੇ ਰਾਖ ਇਕੱਠੀ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਿਕ 2 ਮਹੀਨੇ ਪਹਿਲਾ ਗੁਰਜੰਟ ਤੇ ਜੋਤੀ ਨੇ ਖਰੜ ਦੇ ਇੱਕ ਗੁਰਦੁਆਰਾ ਸਾਹਿਬ 'ਚ ਪਰਿਵਾਰ ਦੀ ਮਰਜ਼ੀ ਬਿਨਾਂ ਵਿਆਹ ਕਰਵਾਇਆ। ਕਰੀਬ 20 ਦਿਨ ਤਕ ਗੁਰਜੰਟ ਅਤੇ ਜੋਤੀ ਘਰੋਂ ਬਾਹਰ ਇਕੱਠੇ ਰਹਿੰਦੇ ਰਹੇ, ਜਿਸ ਦਾ ਪਰਿਵਾਰ ਨੂੰ ਪਤਾ ਲੱਗਣ 'ਤੇ ਦੋਹਾਂ ਨੂੰ ਵਾਪਸ ਘਰ ਬੁਲਾਇਆ ਗਿਆ।  ਬੀਤੇ ਮਹੀਨੇ ਦੋਵਾਂ ਪਰਿਵਾਰਾਂ ਨੇ ਮੋਹਤਬਰਾਂ ਦੀ ਹਾਜ਼ਰੀ 'ਚ ਗੁਰਜੰਟ ਅਤੇ ਜੋਤੀ ਦਾ ਤਲਾਕ ਵੀ ਕਰਵਾ ਦਿੱਤਾ ਗਿਆ। ਪਰ ਜੋਤੀ ਮੁੜ ਆਪਣੇ ਪਤੀ ਕੋਲ ਚਲੀ ਗਈ ਜਿਸ ਤੋਂ ਖ਼ਫ਼ਾ ਹੋਏ ਪਿਤਾ-ਤੇ ਭਾਰ ਨੇ ਜੋਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਫ਼ਿਲਹਾਲ ਪੁਲਿਸ ਨੇ ਮੁਲਜ਼ਮ ਪਿਤਾ ਤੇ ਭਾਰ ਖਿਲਫ ਮਾਮਲਾ ਦਰਜ ਕਰ ਉਨ੍ਹਾਂ ਗ੍ਰਿਫ਼ਤਾਰ ਵੀ ਕਰ ਲਿਆ ਤੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।

SHOW MORE