HOME » Top Videos » Punjab
Share whatsapp

Pathankot 'ਚ ਸੈਲਾਬ ਦਾ ਖੌਫ਼ਨਾਕ ਮੰਜਰ, ਭਾਰੀ ਮੀਂਹ ਕਾਰਨ ਟੁੱਟਿਆ ਰੇਲਵੇ ਪੁਲ

Punjab | 11:42 AM IST Aug 20, 2022

ਪਠਾਨਕੋਟ ਤੋਂ ਸੈਲਾਬ ਦੀਆਂ ਖੌਫ਼ਨਾਕ ਤਸਵੀਰਾਂ ਸਾਹਮਣੇ ਆਈਆਂ ਹਨ। ਪਾਣੀ ਦੇ ਤੇਜ਼ ਵਹਾਅ ਕਾਰਨ ਰੇਲਵੇ ਪੁਲ ਡਿੱਗ ਗਿਆ। ਭਾਰਤੀ ਰੇਲਵੇ ਲਾਈਨ ਦੀ ਇਤਿਹਾਸਕ ਵਿਰਾਸਤ ਪਠਾਨਕੋਟ-ਕਾਂਗੜਾ ਜੋਗਿੰਦਰਨਗਰ ਰੇਲਵੇ ਟ੍ਰੈਕ 'ਤੇ ਇੱਕ ਵਾਰ ਫਿਰ ਤੋਂ ਕੰਮ ਠੱਪ ਹੋ ਗਿਆ। ਭਾਰੀ ਮੀਂਹ ਕਾਰਨ ਚੱਕੀ ਦੇ ਕੋਲ ਇੱਕ ਰੇਲਵੇ ਪੁਲ ਹੜ੍ਹ ਦੀ ਭੇਟ ਚੜ੍ਹ ਗਿਆ। ਇਹ ਚੱਕੀ ਪੁਲ ਬਹੁਤ ਪੁਰਾਣਾ ਸੀ ਅਤੇ ਪੰਜਾਬ ਤੋਂ ਹਿਮਾਚਲ ਤੱਕ ਰੇਲਵੇ ਟਰੈਕ ਨੂੰ ਜੋੜਨ ਵਾਲਾ ਇੱਕੋ ਇੱਕ ਪੁਲ ਸੀ।

ਜਾਣਕਾਰੀ ਅਨੁਸਾਰ ਪੰਜਾਬ ਵਾਲੇ ਪਾਸੇ ਤੋਂ ਪਹਿਲਾਂ ਹੀ ਨੁਕਸਾਨਿਆ ਹੋਇਆ ਹਿੱਸਾ ਹੁਣ ਹੜ੍ਹਾਂ ਦੀ ਲਪੇਟ ਵਿਚ ਆ ਗਿਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਚੱਕੀ ਖੱਡ ਦਾ ਪਾਣੀ ਇਸ ਪੁਲ ’ਤੇ ਓਵਰਫਲੋਅ ਹੋ ਚੁੱਕਾ ਹੈ ਪਰ ਇਸ ਪੁਲ ਦੀ ਸਮੇਂ ਸਿਰ ਸੰਭਾਲ ਨਹੀਂ ਕੀਤੀ ਗਈ। ਹੁਣ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਅੱਜ ਇਸ ਪੁਲ ਵਿੱਚ ਪਾਣੀ ਭਰ ਗਿਆ।

SHOW MORE