HOME » Top Videos » Punjab
Share whatsapp

ਜਾਣੋ, ਕਿਸ ਤਰਾਂ GYM ਤੋਂ ਸ਼ੁਰੂ ਹੋਇਆ ਨਸ਼ੇ ਦਾ ਕਾਲਾ ਕਾਰੋਬਾਰ

Punjab | 08:15 PM IST Mar 11, 2020

ਅੰਮ੍ਰਿਤਸਰ- ਬੀਤੇ ਦਿਨੀਂ ਅੰਮ੍ਰਿਤਸਰ ਦੀ ਇੱਕ ਕੋਠੀ ਵਿੱਚੋਂ ਬਰਾਮਦ ਕੀਤੀ ਗਈ 188 ਕਿਲੋ ਹੈਰੋਇਨ ਅਤੇ ਵੱਡੀ ਮਾਤਰਾ ਚ ਕੈਮੀਕਲ ਬਰਾਮਦ ਮਾਮਲੇ ਵਿੱਚ ਨਿੱਤ ਨਵਾਂ ਖੁਲਾਸਾ ਹੋ ਰਿਹਾ ਹੈ। ਤਾਜ਼ਾ ਖੁਲਾਸੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਨਸ਼ੇ ਦੇ ਨੈਟਵਰਕ ਨੂੰ ਚਲਾਉਣ ਦੀ ਕਹਾਣੀ ਇੱਕ "ਜਿਮ" ਤੋਂ ਸ਼ੁਰੂ ਹੋਈ ਸੀ।

ਜਦ ਵੀ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਗਰਕ ਹੋਣ ਦੀਆਂ ਖ਼ਬਰਾਂ ਸੁਣਦੇ ਹਾਂ ਕਿ ਨੌਜਵਾਨਾਂ ਨੂੰ ਚੰਗੀ ਸੇਧ ਅਤੇ ਵਧੀਆ ਸਿਹਤ ਲਈ ਜਿਮ ਜਾਣਾ ਚਾਹੀਦਾ ਹੈ, ਪਰ ਤੁਸੀਂ ਇਹ ਸੁਣ ਕੇ ਹੈਰਾਨ ਹੋਵੋਗੇ ਕਿ ਇੱਕ ਜਿਮ ਵਿੱਚ ਜਾਣ ਵਾਲੇ ਨੌਜਵਾਨ ਕਰੋੜਾਂ ਦੇ ਨਸ਼ੇ ਦਾ ਕਾਰੋਬਾਰ ਚਲਾ ਸਕਦੇ ਹਾਂ।

ਐਸ.ਟੀ.ਐਫ ਦੇ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 14 ਲੋਕ ਗਿਰਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਅਕਾਲੀ ਨੇਤਾ ਅਨਵਰ ਮਸੀਹ, ਕਾਂਗਰਸੀ ਨੇਤਾ ਸਾਹਿਲ ਸ਼ਰਮਾ ਅਤੇ ਜਿਮ ਟਰੇਨਰ ਸੁਖਵਿੰਦਰ ਸਿੰਘ ਤੋਂ ਇਲਾਵਾ ਇੱਕ ਕੱਪੜਾ ਵਪਾਰੀ ਅਤੇ ਪੰਜ਼ਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਮਨਤੇਜ ਮਾਨ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਇੱਕ ਅਫਗਾਨੀ ਨਾਗਰਿਕ ਵੀ ਗਿਰਫ਼ਤਾਰ ਕੀਤਾ ਜਾ ਚੁੱਕਾ ਹੈ।

ਰਛਪਾਲ ਸਿੰਘ ਨੇ ਦੱਸਿਆ ਕਿ ਇਸ ਕਾਲੇ ਕਾਰੋਬਾਰ ਦਾ ਮਾਸਟਰ ਮਾਈਂਡ ਸਿਮਰਨਜੀਤ ਸੰਧੂ ਹੈ ਜੋ ਇਟਲੀ ਵਿੱਚ ਹੈ। ਉਸਨੇਂ ਹੀ ਇਸ ਸਾਰੇ ਕਾਰੋਬਾਰ ਲਈ ਇਨ੍ਹਾਂ ਨੌਜਵਾਨਾਂ ਨੂੰ ਨੈਟਵਰਕ ਚਲਾਉਣ ਦੀ ਅਲਾਹ ਦਿੱਤੀ ਸੀ। ਸੰਧੂ ਫਿਲਹਾਲ 300 ਕਿਲੋ ਹੈਰੋਇਨ ਦੇ ਇੱਕ ਮਾਮਲੇ ਵਿੱਚ ਗੁਜਰਾਤ ਏਟੀਏਸ ਨੂੰ ਲੋੜੀਂਦਾ ਹੈ।।ਉਸ ਮਾਮਲੇ ਵਿੱਚ ਗਿਰਫ਼ਤਾਰ ਤਿੰਨ ਲੋਕਾਂ ਨੂੰ ਹੁਣ ਐਸਟੀਐਫ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਨ੍ਹਾਂ ਤੋਂ ਵੀ ਉੱਛਗਿੱਛ ਕਰੇਗੀ। ਰਛਪਾਲ ਸਿੰਘ ਮੁਤਾਬਿਕ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਵੀ ਉਮੀਦ ਹੈ।

SHOW MORE
corona virus btn
corona virus btn
Loading