HOME » Top Videos » Punjab
Share whatsapp

ਫੂਲਕਾ ਨੇ ਰੱਖੀ ਸ਼ਰਤ- ਬਾਦਲ ਤੇ ਸੈਣੀ ਨੂੰ ਜੇਲ੍ਹ ਭੇਜੋ, ਮੈਂ ਪਦਮਸ਼੍ਰੀ ਵਾਪਸ ਕਰ ਦੇਵਾਂਗਾ

Punjab | 04:06 PM IST Aug 12, 2019

ਆਮ ਆਦਮੀ ਪਾਰਟੀ ਦੀ ਵਿਧਾਇਕੀ ਤੋਂ ਅਸਤੀਫ਼ਾ ਦੇਣ ਵਾਲੇ, ਸੀਨੀਅਰ ਵਕੀਲ ਐਚ ਐਸ ਫੂਲਕਾ ਤੇ ਕਾਂਗਰਸੀਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਫੂਲਕਾ ਨੇ ਕੈਪਟਨ ਦੇ ਮੰਤਰੀਆਂ ਨੂੰ ਮੋੜਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਪਦਮਸ਼੍ਰੀ ਵਾਪਸ ਕਰਨ ਲਈ ਤਿਆਰ ਹਨ ਪਰ ਸ਼ਰਤ ਹੈ ਕਿ ਪਹਿਲਾਂ ਕੈਪਟਨ ਸਰਕਾਰ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ DGP ਸੁਮੇਧ ਸੈਣੀ ਨੂੰ ਜੇਲ੍ਹ ਭੇਜੇ।

ਦੱਸ ਦਈਏ ਕਿ ਪੰਜਾਬ ਸਰਕਾਰ ਦੇ ਚਾਰ ਮੰਤਰੀਆਂ ਨੇ ਫੂਲਕਾ ਨੂੰ ਪਦਮਸ਼੍ਰੀ ਵਾਪਸ ਕਰਨ ਦੀ ਚੁਣੌਤੀ ਦਿੱਤੀ ਸੀ। ਜਿਸ ਦੇ ਜਵਾਬ ਵਿਚ ਫੂਲਕਾ ਨੇ ਆਖਿਆ ਕਿ ਜੇਕਰ ਬੇਅਦਬੀ ਮਾਮਲੇ ਵਿਚ ਦੋਸ਼ੀਆਂ ਨੂੰ ਸਜਾ ਮਿਲਦੀ ਹੈ ਤਾਂ ਉਹ ਇਹ ਕੰਮ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਪਰ ਪਹਿਲਾਂ ਬਾਦਲ ਤੇ ਸੈਣੀ ਨੂੰ ਅੰਦਰ ਕੀਤਾ ਜਾਵੇ।

SHOW MORE