HOME » Videos » Punjab
Share whatsapp

ਫੂਲਕਾ ਨੇ ਕੈਪਟਨ ਨੂੰ SGPC ਚੋਣਾਂ ਬਾਰੇ ਵਾਅਦਾ ਯਾਦ ਕਰਵਾਉਣ ਲਈ ਲਿਖਿਆ ਖਤ

Punjab | 06:25 PM IST May 20, 2019

ਸੀਨੀਅਰ ਵਕੀਲ ਐਚਐਸ ਫੂਲਕਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਤ ਲਿਖ ਕੇ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਦਾ ਚੇਤੇ ਕਰਵਾਇਆ ਹੈ।

ਸ. ਫੂਲਕਾ ਨੇ ਆਖਿਆ ਹੈ ਕਿ ਫਰਵਰੀ ਵਿਚ ਕੈਪਟਨ ਨੇ ਵਿਧਾਨ ਸਭਾ ਵਿਚ ਵਾਅਦਾ ਕੀਤਾ ਸੀ ਕਿ ਉਹ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲ ਕਰ ਕੇ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਦੀ ਅਪੀਲ ਕਰਨਗੇ ਪਰ ਕੈਪਟਨ ਨੂੰ ਇਹ ਵਾਅਦਾ ਭੁੱਲ ਗਿਆ ਹੈ ਤੇ ਅੱਜ ਤੱਕ ਕੇਂਦਰੀ ਮੰਤਰਾਲੇ ਨਾਲ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਖ਼ਤ ਵਿਚ ਕੈਪਟਨ ਨੂੰ ਬੇਨਤੀ ਕੀਤੀ ਹੈ ਕਿ ਇਹ ਗੱਲ ਸਿਰਫ਼ ਰੈਲੀਆਂ ਵਿਚ ਹੀ ਨਾ ਕਹਿਣ। ਹਫ਼ਤੇ ਅੰਦਰ ਨਵੀਂ ਸਰਕਾਰ ਬਣ ਜਾਣੀ ਹੈ ਤੇ ਉਹ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਕਰਕੇ ਇਹ ਮੁੱਦਾ ਚੁੱਕਣ।

SHOW MORE