HOME » Top Videos » Punjab
Share whatsapp

ਨਸ਼ੇ ਲਈ ਪੈਸੇ ਨਾ ਦੇਣ 'ਤੇ ਕੁੱਟ-ਕੁੱਟ ਕੇ ਮਾਰ ਦਿੱਤੀ ਪਤਨੀ, ਜਾਣੋ ਮਾਮਲਾ..

Punjab | 09:42 AM IST Apr 17, 2019

ਫ਼ਿਰੋਜ਼ਪੁਰ ਤੋਂ ਅਜਿਹਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਿੰਦਗੀ 100 ਰੁਪਏ ਤੋਂ ਵੀ ਸਸਤੀ ਹੋ ਗਈ। ਨਸ਼ੇ ਨੇ ਪਰਿਵਾਰ ਉਜਾੜ ਦਿੱਤਾ, ਤੇ 3 ਮਾਸੂਮਾਂ ਦੇ ਭਵਿੱਖ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਪਿੰਡ ਵਜੀਦਪੁਰ ਦੀ ਰਹਿਣ ਵਾਲੀ ਕਰਮਜੀਤ ਕੌਰ ਹੁਣ ਇਸ ਸੰਸਾਰ ਵਿੱਚ ਨਹੀਂ ਹੈ। ਕਤਲ ਦਾ ਇਲਜ਼ਾਮ, ਉਸ ਸ਼ਖ਼ਸ ’ਤੇ ਹੈ, ਜਿਸ ਨੇ ਸਾਥ ਨਿਭਾਉਣ ਅਤੇ ਰੱਖਿਆ ਕਰਨ ਦੇ ਵਾਅਦੇ ਨਾਲ ਕਰਮਜੀਤ ਨੂੰ ਆਪਣੇ ਘਰ ਲਿਆਂਦਾ ਸੀ।

ਕਰਮਜੀਤ ਦੇ ਪਤੀ ਜਗਸੀਰ ਨੇ ਮਹਿਜ਼ 100 ਰੁਪਏ ਦੀ ਖ਼ਾਤਰ ਆਪਣੀ ਪਤਨੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਸੂਰ ਸਿਰਫ਼ ਐਨਾ ਹੀ ਸੀ ਕਿ ਉਸ ਨੇ ਨਸ਼ਾ ਕਰਨ ਵਾਸਤੇ ਆਪਣੇ ਪਤੀ ਨੂੰ 100 ਰੁਪਏ ਨਹੀਂ ਦਿੱਤੇ। ਜਿਸ ਤੋਂ ਗ਼ੁੱਸੇ ਵਿੱਚ ਆਏ ਜਗਸੀਰ ਨੇ ਆਪਣੇ 3 ਮਾਸੂਮ ਬੱਚਿਆਂ ਸਾਹਮਣੇ ਹੀ ਪਤਨੀ ਦਾ ਕਤਲ ਕਰ ਦਿੱਤਾ।
ਮੁਲਜ਼ਮ ਜਗਸੀਰ ਹੁਣ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਉਸ ਦੇ 2 ਹੋਰ ਨਸ਼ੇੜੀ ਸਾਥੀਆਂ ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੇ ਪਰਿਵਾਰ ਵਾਲੇ ਜਿੱਥੇ ਇਨਸਾਫ਼ ਦੀ ਮੰਗ ਰਹੇ ਹਨ, ਉੱਥੇ ਹੀ ਨਸ਼ੇ ਤੇ ਪੂਰੀ ਤਰ੍ਹਾਂ ਨਕੇਲ ਕੱਸੇ ਜਾਣ ਦੀ ਵੀ ਗੱਲ ਕਹਿ ਰਹੇ ਹਨ, ਤਾਂਕਿ ਕਿਸੇ ਹੋਰ ਦਾ ਘਰ ਇਸ ਤਰ੍ਹਾਂ ਨਾ ਉੱਜੜੇ।

SHOW MORE