HOME » Top Videos » Punjab
Share whatsapp

VIDEO-ਫਿਰੋਜ਼ਪੁਰ ਸਰਹੱਦ ਨੇੜੇ ਭਾਰਤ 'ਚ ਦਾਖਲ ਹੋਏ ਪਾਕਿਸਤਾਨੀ ਡਰੋਨ

Punjab | 03:39 PM IST Oct 08, 2019

ਪੰਜਾਬ ਦੀ ਫਿਰੋਜ਼ਪੁਰ ਸਰਹੱਦ 'ਤੇ ਹੁਸੈਨੀਵਾਲਾ ਵਿਚ ਬੀਤੀ ਰਾਤ ਪਾਕਿਸਤਾਨ ਦੇ ਡ੍ਰੋਨ ਵੇਖੇ ਗਏ। ਬੀਐਸਐਫ ਅਨੁਸਾਰ, ਡ੍ਰੋਨ ਲਗਭਗ ਇੱਕ ਕਿਲੋਮੀਟਰ ਤੱਕ ਭਾਰਤੀ ਸਰਹੱਦ ਵਿਚ ਦਾਖਲ ਹੋਏ ਤੇ ਫਿਰ ਪਾਕਿਸਤਾਨ ਵਾਪਸ ਮੁੜ ਗਏ। ਬੀਐਸਐਫ ਨੇ ਫਿਰੋਜ਼ਪੁਰ ਪੁਲਿਸ ਨੂੰ ਡਰੋਨ ਦੀ ਜਾਣਕਾਰੀ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਇਕ ਡ੍ਰੋਨ ਫ਼ਿਰੋਜ਼ਪੁਰ ’ਚ ਹੁਸੈਨੀਵਾਲਾ ਬਾਰਡਰ ’ਤੇ ਐੱਚਕੇ ਟਾਵਰ ਕੋਲ ਵਿਖਾਈ ਦਿੱਤਾ। ਉਹ ਪੰਜ ਵਾਰ ਬਿਲਕੁਲ ਭਾਰਤੀ ਸਰਹੱਦ ਦੇ ਨਾਲ–ਨਾਲ ਉੱਡਦਾ ਰਿਹਾ ਪਰ ਇੱਕ ਵਾਰ ਭਾਰਤੀ ਸਰਹੱਦ ਅੰਦਰ ਵੀ ਦਾਖ਼ਲ ਹੋ ਗਿਆ। ਇਹ ਪਹਿਲਾ ਡ੍ਰੋਨ ਅੱਜ ਰਾਤੀਂ 10:00 ਵਜੇ ਤੋਂ ਲੈ ਕੇ 10:40 ਵਜੇ ਤੱਕ ਵਿਖਾਈ ਦਿੱਤਾ। ਦੁਬਾਰਾ ਫਿਰ ਇਹ 12:25 ਵਜੇ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਇਆ। ਪੰਜਾਬ ਪੁਲਿਸ, ਬੀਐੱਸਐੱਫ਼ ਅਤੇ ਹੋਰ ਖ਼ੁਫ਼ੀਆ ਏਜੰਸੀਆਂ ਵੱਲੋਂ ਅੱਜ ਸਵੇਰ ਤੋਂ ਹੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਾਉਣ ਦਾ ਜਤਨ ਕੀਤਾ ਜਾ ਰਿਹਾ ਹੈ ਕਿ ਕਿਤੇ ਉਨ੍ਹਾਂ ਦੋਵੇਂ ਡ੍ਰੋਨਜ਼ ਰਾਹੀਂ ਭਾਰਤੀ ਸਰਹੱਦ ਅੰਦਰ ਕੋਈ ਹਥਿਆਰ ਜਾਂ ਨਸ਼ੀਲੇ ਪਦਾਰਥ ਤਾਂ ਨਹੀਂ ਸੁੱਟੇ ਗਏ ਸਨ।

SHOW MORE