HOME » Videos » Punjab
Share whatsapp

ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ- ਰਵਨੀਤ ਬਿੱਟੂ

Punjab | 08:03 PM IST Jun 13, 2018

ਅਮਰੀਕਾ 'ਚ ਵੱਸਦੇ ਗਰਮਖਿਆਲੀਆਂ ਵੱਲੋਂ ਮਿਲੀ ਧਮਕੀ ਤੋਂ ਬਾਅਦ ਐੱਮ ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਧਮਕੀਆਂ ਤੋਂ ਡਰਨ ਵਾਲੇ ਨਹੀਂ| ਸਿੰਘ ਨੇ ਗਰਮਖਿਆਲੀਆਂ 'ਤੇ ਪਾਕਿਸਤਾਨ ਦੇ ਹੱਥਾਂ 'ਚ ਖੇਡਣ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਗੈਂਗਸਟਰ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ| ਬਿੱਟੂ ਨੇ ਖਾਲਿਸਤਾਨੀਆਂ ਨੂੰ ਕਿਹਾ ਕਿ ਉਹ ਅਮਰੀਕਾ, ਕੈਨੇਡਾ 'ਚ ਹੀ ਖ਼ਾਲਿਸਤਾਨ ਬਣਾ ਲੈਣ ਕਿਉਂਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ|

ਉੱਧਰ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਆਗੂਆਂ ਨੂੰ ਮਿਲੀ ਧਮਕੀ ਦੀ ਨਿੰਦਾ ਕੀਤੀ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਹੋਈ ਨਾਇਨਸਾਫ਼ੀ ਕਰ ਕੇ ਹੀ ਅਜਿਹੀਆਂ ਮੰਗਾਂ ਉੱਠੀਆਂ ਹਨ| ਉੱਧਰ DSGMC ਨੇ ਕਿਹਾ ਕਿ ਮੁੱਖ ਮੰਤਰੀ ਨੂੰ ਧਮਕੀ ਦੇਣਾ ਗ਼ਲਤ ਹੈ ਪਰ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ|

SHOW MORE