HOME » Videos » Punjab
Share whatsapp

ਪਾਣੀ ਵਿਚ ਡੁੱਬੇ ਬਠਿੰਡੇ ਦੇ ਐਸਐਸਪੀ ਤੇ ਆਈਜੀ ਦੇ ਘਰ, ਬੰਨ੍ਹ ਮਾਰਨ ਵਿਚ ਜੁਟੇ ਮੁਲਾਜ਼ਮ

Punjab | 04:44 PM IST Jul 16, 2019

ਬਠਿੰਡਾ ਸ਼ਹਿਰ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਇਥੋਂ ਤੱਕ ਕਿ ਆਈਜੀ ਬਠਿੰਡਾ ਰੇਂਜ ਐਮਐਫ ਫ਼ਾਰੂਕੀ ਤੇ ਐਸਐਸਪੀ ਡਾ. ਨਾਨਕ ਸਿੰਘ ਦੀਆਂ ਕੋਠੀਆਂ ਪਾਣੀ ਨਾਲ ਭਰ ਗਈਆਂ ਹਨ। ਆਈਜੀ ਦੀ ਕੋਠੀ ਅੰਦਰ 6-6 ਫੁੱਟ ਦੇ ਕਰੀਬ ਪਾਣੀ ਜਮ੍ਹਾ ਹੋ ਗਿਆ ਹੈ। ਸ਼ਹਿਰ ਵਿਚ ਕਈ ਘਰ ਪਾਣੀ ਨਾਲ ਭਰ ਗਏ ਹਨ।

ਆਈਜੀ ਦੀਆਂ ਗੱਡੀਆਂ ਪਾਣੀ 'ਚ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਪੁਲਿਸ ਮੁਲਾਜ਼ਮ ਐਸਐਸਪੀ ਦੀ ਕੋਠੀ ਅੱਗੇ ਬੰਨ੍ਹ ਮਾਰਨ ਵਿਚ ਜੁਟੇ ਹੋਏ ਹਨ ਜਦ ਕਿ ਆਈਜੀ ਦੀ ਕੋਠੀ ਵਿਚੋਂ ਮੁਲਾਜ਼ਮ ਸਾਮਾਨ ਕੱਢ ਰਹੇ ਹਨ। ਐਸਐਸਪੀ ਬਠਿੰਡਾ ਦੇ ਘਰ ਦੇ ਬਾਹਰ ਇੰਸਪੈਕਟਰ ਦਵਿੰਦਰ ਸਿੰਘ ਤੇ ਹੋਰ ਮੁਲਾਜ਼ਮਾਂ ਵੱਲੋਂ ਬੰਨ੍ਹ ਮਾਰਿਆ ਜਾ ਰਿਹਾ ਹੈ। ਮੀਂਹ ਦੇ ਪਾਣੀ ਨੂੰ ਰੋਕਣ ਲਈ ਐੱਸਐੱਸਪੀ ਦੀ ਕੋਠੀ ਅੱਗੇ ਮਿੱਟੀ ਨਾਲ ਭਰ ਕੇ ਗੱਟੇ ਲਗਾਏ ਗਏ ਸਨ ਪਰ ਉਹ ਵੀ ਕਿਸੇ ਕੰਮ ਨਹੀਂ ਆਏ।

ਇਸ ਤੋਂ ਇਲਾਵਾ ਮਿੰਨੀ ਸਕੱਤਰੇਤ, ਮਾਲ ਰੋਡ, ਪਾਵਰ ਹਾਊਸ ਰੋਡ, ਭੱਟੀ ਰੋਡ, ਸੌ ਫੁੱਟੀ ਰੋਡ, ਸਿਰਕੀ ਬਾਜ਼ਾਰ, ਪਰਸਰਾਮ ਨਗਰ ਸਮੇਤ ਹੋਰ ਖੇਤਰ ਮੀਂਹ ਦੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਗਏ। ਸਿਰਕੀ ਬਾਜ਼ਾਰ ਦੀਆਂ ਦੁਕਾਨਾਂ ਵਿਚ ਪਾਣੀ ਜਮ੍ਹਾ ਹੋ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। ਮੀਂਹ ਕਾਰਨ ਸ਼ਹਿਰ ਅੰਦਰ ਸਾਰਾ ਕੁੱਝ ਠੱਪ ਹੋ ਕੇ ਰਹਿ ਗਿਆ। ਬਹੁਤੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ ਛੁੱਟੀ ਕਰਨੀ ਪਈ ਹੈ।

SHOW MORE