HOME » Videos » Punjab
Share whatsapp

ਇਸ ਪਿੰਡ 'ਚ ਚੋਣਾਂ ਦੇ ਦਿਨਾਂ ਵਿੱਚ ਧੜੱਲੇ ਨਾਲ ਕੱਢੀ ਜਾਂਦੀ ਹੈ ਨਾਜਾਇਜ਼ ਸ਼ਰਾਬ

Punjab | 07:04 PM IST Sep 12, 2018

Surinder Goyal

ਪੰਜਾਬ ਵਿੱਚ ਪੰਚਾਇਤੀ ਰਾਜ ਦੀਆਂ ਚੋਣਾਂ ਦਾ ਬਿਗੁਲ ਵੱਜਦੇ ਹੀ ਜ਼ਿਲ੍ਹਾ ਫਾਜ਼ਿਲਕਾ ਵਿੱਚ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ। ਇੱਥੋਂ ਦੇ ਪਿੰਡ ਮਹਾਲਮ ਦੇ ਲੋਕ ਦਿਨ ਰਾਤ ਸ਼ਰਾਬ ਕੱਢਣ ਦੀ ਤਿਆਰੀ ਵਿੱਚ ਲੱਗੇ ਹੋਏ ਹਨ। ਸ਼ਰਾਬ ਕੱਢਦੀਆਂ ਭੱਠੀਆਂ ਅਕਸਰ ਦੇਖਣ ਨੂੰ ਮਿਲਦੀਆਂ  ਹਨ।


ਅਜਿਹੇ ਵਿੱਚ ਘਰ ਵਿੱਚ ਸ਼ਰਾਬ ਕੱਢ ਰਹੇ ਪਿੰਡ ਦੇ ਕੁੱਝ ਲੋਕਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪੰਚਾਇਤ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੇ ਪਿੰਡ ਦੇ ਕਈ ਘਰ ਇਨ੍ਹੀਂ ਦਿਨੀਂ ਸ਼ਰਾਬ ਦੇ ਆਏ ਆਰਡਰ ਪੂਰੇ ਕਰਨ ਵਿੱਚ ਲੱਗੇ ਹੋਏ ਹਨ ਤੇ ਇਹ ਆਰਡਰ ਵੀ ਤਮਾਮ ਸਿਆਸੀ ਪਾਰਟੀਆਂ ਦੇ ਬੰਦਿਆਂ ਰਾਹੀਂ ਆਉਂਦੇ ਹਨ ਹਾਲਾਂਕਿ ਪਿੰਡ ਵਿੱਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਆਮ ਤੌਰ ਤੇ ਚੱਲਦਾ ਹੈ ਪਰ ਚੋਣਾਂ ਦੇ ਦਿਨਾਂ ਵਿੱਚ ਉਨ੍ਹਾਂ ਦੇ ਪਿੰਡ ਵਿੱਚ ਸ਼ਰਾਬ ਦੀ ਡਿਮਾਂਡ ਵੱਧ ਜਾਂਦੀ ਹੈ। ਜਿਸਦੇ ਚੱਲਦੇ ਲੋਕ ਦਿਨ-ਰਾਤ ਇਸ ਕਾਰੋਬਾਰ ਵਿੱਚ ਲੱਗੇ ਰਹਿੰਦੇ ਹਨ। ਇੰਨਾ ਹੀ ਨਹੀਂ ਪਿੰਡ ਦੇ ਬੇਰੁਜ਼ਗਾਰ ਨੌਜਵਾਨ ਵੀ ਇਸੇ ਕਾਰੋਬਾਰ ਨੂੰ ਅੱਗੇ ਵਧਾ ਰਹੇ ਹਨ।


ਉੱਧਰ ਸਿਆਸੀ ਲੋਕ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਣ ਵਿੱਚ ਮਸ਼ਰੂਫ ਹਨ। ਅਕਾਲੀ ਦਲ ਦੇ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੇ ਲੋਕ ਹੀ ਇਸੇ ਕਾਰੋਬਾਰ ਵਿੱਚ ਸ਼ਾਮਿਲ ਹਨ ਜਦਕਿ ਕਾਂਗਰਸੀ ਨੇਤਾ ਹੰਸ ਰਾਜ ਜੋਸਨ ਮੁਤਾਬਕ ਨਾਜਾਇਜ਼ ਸ਼ਰਾਬ ਦਾ ਇਹ ਕਾਰੋਬਾਰ ਅਕਾਲੀ ਦਲ ਦੀ ਦੇਣ ਹੈ ਜਿਸ ਉੱਤੇ ਕਾਂਗਰਸ ਸਰਕਾਰ ਹੁਣ ਸਖ਼ਤੀ ਦਿਖਾ ਰਹੀ ਹੈ ਤੇ ਨਸ਼ਾ ਰਹਿਤ ਚੋਣਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਉੱਥੇ ਹੀ ਇਸ ਮਾਮਲੇ ਤੋਂ ਜ਼ਿਲ੍ਹੇ ਦੇ ਡੀਸੀ ਵੀ ਭਲੀ-ਭਾਂਤ ਜਾਣੀ-ਜਾਣ ਹਨ। ਫਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਦਾ ਦਾਅਵਾ ਹੈ ਕਿ ਇਸ ਮਾਮਲੇ ਨਾਲ ਸੰਬੰਧਿਤ ਵਿਭਾਗਾਂ ਨੂੰ ਸਖ਼ਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ ਗਏ ਹਨ।


 

SHOW MORE