HOME » Videos » Punjab
Share whatsapp

10 ਫੁੱਟ ਦੀ ਥਾਂ 60-70 ਫੁੱਟ ਤੱਕ ਕੀਤੀ ਖੁਦਾਈ, ਪ੍ਰਸਾਸ਼ਨ ਕੁੰਭਕਰਨੀ ਨੀਂਦ ਸੁੱਤਾ

Punjab | 07:23 PM IST Sep 08, 2018

ਸਤਪਾਲ ਰਤਨ
ਸੂਬੇ 'ਚ ਨਜਾਈਜ਼ ਮਾਈਨਿੰਗ ਕੈਪਟਨ ਸਰਕਾਰ ਦੀਆਂ ਲੱਖਾਂ ਕੋਸ਼ਿਸਾਂ ਦੇ ਬਾਵਜੂਦ ਧੜੱਲੇ ਨਾਲ ਜਾਰੀ ਹੈ। ਮਾਝਾ ਹੋਵੇ, ਮਾਲਵਾ ਹੋਵੇ ਜਾਂ ਫੇਰ ਦੁਆਬਾ ਹਰ ਥਾਂ ਮਾਈਨਿੰਗ ਮਾਫੀਆਂ ਸਰਕਾਰ ਦੀਆਂ ਹਦਾਇਤਾਂ ਨੂੰ ਟਿੱਚ ਜਾਣਦਾ। ਸਰਕਾਰ ਸਖਤੀ ਦੀ ਗੱਲ ਆਖ ਰਹੀ ਪਰ ਪ੍ਰਸਾਸ਼ਨਿਕੀ ਅਧਿਆਕਰੀ ਦੀ ਸ਼ਹਿ ਉਤੇ ਮਾਈਨਿੰਗ ਮਾਫੀਆਂ ਬੇਖੋਫ਼ ਸਰਕਾਰੀ ਖਜਾਨੇ ਨੂੰ ਚੂਨਾ ਲਾ ਲਿਹਾ ਹੈ। ਤਾਜਾ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਬਸਤੀ ਗੁਲਾਮ ਹੁਸੇਨ ਦਾ ਹੈ।

ਸੂਬੇ 'ਚ ਮਾਈਨਿੰਗ ਮਾਫ਼ੀਆ ਕਿੰਨਾ ਬੇਖੌਫ਼ ਹੈ ਉਸ ਦੀ ਗਵਾਹੀ ਭਰਦੀਆਂ ਨੇ ਇਹ ਤਸਵੀਰਾਂ। ਪ੍ਰਸ਼ਾਸ਼ਨ ਦੀ ਨੱਕ ਹੇਠ ਧੜੱਲੇ ਨਾਲ ਚੱਲ ਰਹੀ ਹੈ ਮਾਈਨਿੰਗ ਪਰ ਪ੍ਰਸ਼ਾਸ਼ਨਿਕ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਨੇ। ਹੁਸ਼ਿਆਰਪੁਰ ਦੇ ਪਿੰਡ ਬਸਤੀ ਗੁਲਾਮ ਹੁਸੇਨ ਵਿੱਚ ਮਾਈਨਿੰਗ ਮਾਫ਼ੀਆਂ ਨੇ 10 ਫੁੱਟ ਦੀ ਥਾਂ 60 ਤੋਂ 70 ਫੁੱਟ ਤੱਕ ਖੁਦਾਈ ਕਰ ਦਿੱਤੀ ਹੈ। ਆਲਮ ਇਹ ਕਿ ਪਿੰਡ ਵਾਸੀਆਂ ਨੇ ਪਾਣੀ ਦੇ ਨੁਕਸਾਨ ਤੋਂ ਬਚਣ ਲਈ ਇੱਕ ਬੰਨ੍ਹ ਬਣਾਇਆ ਸੀ ਜਿਸ ਨੂੰ ਵੀ ਇਹ ਮਾਈਨਿੰਗ ਮਾਫੀਆ ਡਕਾਰ ਕਰ ਗਿਆ। ਪਿੰਡ ਵਾਸੀਆਂ ਨੇ ਇਸ ਦੇ ਖਿਲਾਫ਼ ਜਿਲ੍ਹੇ ਦੇ ਹਰ ਅਧਿਕਾਰੀ ਦੇ ਦਰ ਖੜਕਾਇਆ ਪਰ ਕਿਸੇ ਨੇ ਉਨਾਂ ਦੀ ਇੱਕ ਨਹੀਂ ਸੁਣੀ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮਿਲੂੀਭੁਗਤ ਕਾਰਨ ਹੀ ਮਾਈਨਿੰਗ ਮਾਫ਼ੀ ਇੱਥੇ ਗੈਰਕਾਨੂੰਨੀ ਮਾਈਨਿੰਗ ਕਰਨ ਤੋਂ ਨਹੀਂ ਡਰਦਾ।

ਹਰ ਪ੍ਰਸਾਸ਼ਨਿਕ ਅਧਿਕਾਰੀ ਤੋਂ ਨਰਾਸ਼ ਹੋਏ ਪਿੰਡ ਵਾਸੀਆਂ ਨੇ ਅਦਲਾਤ ਦਾ ਦਰਬਾਜ਼ਾ ਖਟਕਾਇਆ ਤੇ ਅਦਾਲਤ ਨੇ ਹੁਣ ਇਸ ਮਾਮਲੇ ਚ ਜਿਲ੍ਹੇ ਦੇ ਡੀ.ਸੀ, ਜਿਲ੍ਹਾ ਮਾਈਨਿੰਗ ਅਧਿਕਾਰੀ, ਠੇਕੇਦਾਰ ਸਮੇਤ ਪਿੰਡ ਵਾਸੀਆਂ ਨੂੰ ਤਲਬ ਕੀਤਾ ਹੈ ਜਿਸ ਦੀ ਸੁਣਵਾਈ 10ਵੇਂ ਮਹੀਨੇ ਪਾਈ ਗਈ ਹੈ ਤੇ ਪਿੰਡ ਵਾਸੀਆਂ ਨੂੰ ਉਮੀਦ ਹੈ ਕਿ ਪਿੰਡ 'ਚ ਹੋ ਰਹੀ ਇਸ ਗੈਰਕਾਨੂੰਨੀ ਮਾਈਨਿੰਗ 'ਤੇ ਸਟੇਅ ਜਰੂਰ ਲੱਗੇਗੀ।

ਸਰਕਾਰ ਬੇਸ਼ੱਕ ਸੂਬੇ 'ਚ ਹੁੰਦੀ ਗੈਰਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਲੱਖਾਂ ਕੋਸ਼ਿਸ਼ਾਂ ਕਰੇ ਪਰ ਜਦੋਂ ਤੱਕ ਪ੍ਰਸਾਸ਼ਨਿਕ ਅਧਿਕਾਰੀ ਆਪਣੀ ਡਿਉ਼ਟੀ ਤਨਦੇਹੀ ਨਾਲ ਨਹੀਂ ਨਿਭਾਉਣਗੇ ਉਦੋ ਤੱਕ ਮਾਈਨਿੰਗ ਮਾਫ਼ੀਆਂ ਨੂੰ ਨਕੇਲੀ ਨਹੀਂ ਪਾਈ ਜਾ ਸਕਦੀ ਹੈ। ਇਸ ਲਈ ਲੋੜ ਹੈ ਕਿ ਸਰਕਾਰ ਪਹਿਲਾ ਡਿਉਟੀ ਚ ਕੁਤਾਹੀ ਵਰਤਣ ਵਾਲੇ ਅਧਿਕਾਰੀਆਂ ਉਤੇ ਨਕੇਸ ਕੱਸੇ ਜਿਨਾਂ ਦੀ ਸ਼ਹਿ ਉਤੇ ਮਾਈਨਿੰਗ ਮਾਫ਼ੀਆਂ ਇੰਨਾਂ ਬੇਖੋਫ ਹੈ।

SHOW MORE