HOME » Videos » Punjab
Share whatsapp

ਅਕਾਲੀ ਆਗੂ ਨੇ ਨਾਜਾਇਜ਼ ਮਾਈਨਿੰਗ ਦਾ ਕੀਤਾ ਪਰਦਾਫਾਸ਼, ਮਸ਼ੀਨਾਂ ਛੱਡ ਫਰਾਰ ਹੋਏ ਕਰਿੰਦੇ..

Punjab | 09:32 AM IST May 15, 2019

ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰਾ ਨੇੜੇ ਵਹਿੰਦੇ ਬਿਆਸ ਦਰਿਆ ਵਿਚੋਂ ਹਾਈਡਰੋਲਕ ਮਸ਼ੀਨਾਂ ਨਾਲ ਰੇਤ ਮਾਫ਼ੀਆ ਵੱਲੋਂ ਨਾਜਾਇਜ਼ ਮਾਈਨਿੰਗ ਜ਼ੋਰਾਂ ਤੇ ਕੀਤੀ ਜਾਂਦੀ ਹੈ। ਜਦੋਂ ਅਕਾਲੀ ਦਲ ਦੇ ਆਗੂ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਮੌਕੇ ਤੇ ਗਏ ਤਾਂ ਮਾਫ਼ੀਏ ਦੇ ਕਰਿੰਦੇ ਮਸ਼ੀਨਾਂ ਤੇ ਗੱਡੀਆਂ ਲੈ ਕੇ ਫ਼ਰਾਰ ਹੋ ਗਏ। ਉੱਧਰ ਅਧਿਕਾਰੀਆਂ ਦੇ ਕਹਿਣਾ ਕਿ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਮਾਈਨਿੰਗ ਰੋਕਣ ਦਾ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਅਧੀਨ ਪੈਂਦੇ ਪਿੰਡ ਕਿਸ਼ਨਪੁਰਾ ਦਾ ਹੈ, ਜਿੱਥੇ ਸ਼ਰੇਆਮ ਬਿਆਸ ਦਰਿਆ ਦਾ ਵਹਿ ਰਹੇ ਪਾਣੀ ਵਿੱਚ ਹਾਈਡ੍ਰੋਲਿਕ ਮਸ਼ੀਨਾਂ ਨਾਲ ਰੇਤ ਮਾਫ਼ੀਆ ਵੱਲੋਂ ਨਾਜਇਜ਼ ਮਾਈਨਿੰਗ ਕੀਤੀ ਜਾ ਰਹੀ। ਜਿਸ ਦਾ ਖ਼ੁਲਾਸਾ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ।

ਪਿੰਡ ਵਾਸੀਆਂ ਦਾ ਕਹਿਣਾ ਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਉੱਥੇ ਹੀ ਸਿੱਧਾ ਇਲਜ਼ਾਮ ਵੀ ਲਗਾਇਆ ਕਿ ਹਲਕਾ ਕਾਦੀਆਂ ਦੇ ਵਿਧਾਇਕ ਦੀ  ਸ਼ਹਿ ਤੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ। ਜਿਸ ਕਾਰਨ ਕਿਸਾਨਾਂ ਦੀ ਖੇਤੀ ਵਾਲੀ ਜ਼ਮੀਨ ਦਾ ਨੁਕਸਾਨ ਹੋ ਰਿਹਾ ਹੈ।

ਉੱਥੇ ਹੀ ਐੱਸਡੀਉ ਸੁਰਿੰਦਰਪਾਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਸਰਕਾਰ ਦੇ ਦਾਅਵਿਆਂ ਤੇ ਜ਼ਮੀਨੀ ਹਕੀਕਤ ਚ ਵੱਡੀ ਅੰਤਰ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨੱਕ ਹੇਠਾਂ ਨਾਜਾਇਜ਼ ਮਾਈਨਿੰਗ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਪਰ ਪ੍ਰਸ਼ਾਸਨਿਕ ਅਜੇ ਵੀ ਰਟਿਆ ਰਟਾਇਆ ਜਵਾਬ ਦੇ ਰਹੇ ਨੇ ਕਿ ਕਾਰਵਾਈ ਕੀਤੀ ਜਾਵੇਗੀ।

SHOW MORE