HOME » Top Videos » Punjab
Share whatsapp

ਸਿੱਧੂ ਨੂੰ ਉਡੀਕਦੇ ਇਮਰਾਨ ਦੀ ਵੀਡੀਓ ਆਈ ਸਾਹਮਣੇ, ਕਿਹਾ- 'ਹਮਾਰਾ ਓ ਸਿੱਧੂ ਕਿਧਰ ਹੈ...'

Punjab | 01:19 PM IST Nov 10, 2019

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਉਹ ਬੱਸ ਵਿਚ ਖੜ੍ਹ ਕੇ ਨਵਜੋਤ ਸਿੰਘ ਸਿੱਧੂ ਦੀ ਉਡੀਕ ਕਰ ਰਿਹਾ ਹੈ। ਉਹ ਨਾਲ ਖੜ੍ਹੇ ਸੁਰੱਖਿਆ ਅਧਿਕਾਰੀਆਂ ਤੇ ਹੋਰ ਅਮਲੇ ਨੂੰ ਪੁੱਛ ਰਿਹਾ ਹੈ ਕਿ ਸਾਡਾ ਸਿੱਧੂ ਕਿੱਥੇ ਗਿਆ, ਲੈ ਕੇ ਆਓ।

ਇਸ ਤੋਂ ਬਾਅਦ ਉਥੇ ਖੜ੍ਹੇ ਉਨ੍ਹਾਂ ਦੇ ਸਾਥੀ ਹੱਸਦੇ ਹੋਏ ਪੁੱਛਦੇ ਹਨ ਕਿ ਸਾਡਾ ਸਿੱਧੂ? ਅਧਿਕਾਰੀ ਦੱਸਦੇ ਹਨ ਕਿ ਸਿੱਧੂ ਆ ਗਿਆ ਹੈ। ਉਸ ਤੋਂ ਬਾਅਦ ਇਮਰਾਨ ਖਾਨ ਸਰਹੱਦ ਵੱਲ਼ ਤੱਕਦਾ ਹੈ। ਦੱਸ ਦਈਏ ਕਿ ਕੱਲ਼੍ਹ ਕਰਤਾਰਪੁਰ ਲਾਂਘੇ ਦਾ ਉਦਘਾਟਨ ਸੀ, ਪੰਜਾਬ ਤੋਂ ਸਿਆਸਤਦਾਨਾਂ ਦਾ ਇਕ ਵੱਡਾ ਵਫਦ ਪਾਕਿਸਤਾਨ ਗਿਆ ਸੀ। ਇਨ੍ਹਾਂ ਵਿਚ ਸਿੱਧੂ ਵੀ ਸ਼ਾਮਲ ਸੀ। ਪਾਕਿਸਤਾਨ ਵਿਚ ਸਿੱਧੂ ਦੀ ਮਹਿਮਾਨ ਨਿਵਾਜੀ ਚਰਚਾ ਜਾ ਵਿਸ਼ਾ ਬਣੀ ਹੋਈ ਹੈ।

SHOW MORE