HOME » Top Videos » Punjab
Share whatsapp

ਭੁਲੇਖੇ ਵਿਚ ਹੀ ਰਹਿ ਗਿਆ ਨੀਟੂ ਸ਼ਟਰਾਂ ਵਾਲਾ, ਹੁਣ ਚੋਣ ਕਮਿਸ਼ਨ ਦੇ ਅੰਕੜੇ ਵੇਖ ਕੇ ਹੋਇਆ ਹੈਰਾਨ...

Punjab | 04:21 PM IST May 24, 2019

ਜਲੰਧਰ ਤੋਂ ਆਜ਼ਾਦ ਉਮੀਦਵਾਰ ਮਿੰਟੂ ਸ਼ਟਰਾਂ ਵਾਲੇ ਦੀ ਕੱਲ੍ਹ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਭੁੱਬਾਂ ਮਾਰ ਕੇ ਰੋ ਰਿਹਾ ਸੀ। ਇਹ ਉਮੀਦਵਾਰ ਇਸ ਕਰ ਕੇ ਨਾਰਾਜ਼ ਸੀ ਕਿ ਉਸ ਦੇ ਪਰਿਵਾਰ ਦੀਆਂ 9 ਵੋਟਾਂ ਸਨ ਪਰ ਉਸ ਨੂੰ 5 ਵੋਟਾਂ ਹੀ ਪਈਆਂ ਸਨ। ਜਦੋਂ ਕਿ ਲੋਕਾਂ ਨੇ ਸਹੁੰ ਖਾ ਕੇ ਵੋਟ ਪਾਉਣ ਦਾ ਵਾਅਦਾ ਕੀਤਾ ਸੀ।

ਉਸ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਉਸ ਦਾ ਲੋਕਤੰਤਰ ਵਿਚੋਂ ਭਰੋਸਾ ਹੀ ਉੱਠ ਗਿਆ ਹੈ ਤੇ ਕਦੇ ਚੋਣ ਨਹੀਂ ਲੜੇਗਾ। ਪਰ ਹੁਣ ਜਦੋਂ ਚੋਣ ਕਮਿਸ਼ਨ ਦੇ ਅੰਕੜੇ ਸਾਹਮਣੇ ਆਏ ਤਾਂ ਮਿੰਟੂ ਬਾਗੋਬਾਗ ਹੈ। ਅਸਲ ਵਿਚ ਉਸ ਨੂੰ 850 ਵੋਟ ਭੁਗਤੀ ਹੈ। ਪਰ ਉਹ ਇਕ ਬੂਥ ਦੇ ਨਤੀਜੇ ਸੁਣ ਕਿ ਹੀ ਨਿਰਾਸ਼ ਹੋ ਗਿਆ ਸੀ। ਹੁਣ ਮਿੰਟੂ ਵੋਟਰਾਂ ਦਾ ਧੰਨਵਾਦ ਕਰ ਰਿਹਾ ਹੈ।

SHOW MORE