HOME » Top Videos » Punjab
Share whatsapp

ਦਿੱਲੀ-ਲਾਹੌਰ ਬੱਸ ਸੇਵਾ ਬੰਦ, ਪਾਕਿ ਨੇ ਭਾਰਤੀ ਡਰਾਈਵਰ ਹੱਥ ਭੇਜਿਆ ਇਹ ਸੁਨੇਹਾ...

Punjab | 01:23 PM IST Aug 10, 2019

ਭਾਰਤ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਦੇ ਵਿਰੋਧ 'ਚ ਪਾਕਿਸਤਾਨ ਨੇ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਦਿੱਲੀ-ਲਾਹੌਰ ਬੱਸ ਸੇਵਾ ਨੂੰ ਵੀ ਬੰਦ ਦਿੱਤਾ ਹੈ। ਪਾਕਿਸਤਾਨ ਤੋਂ ਪਰਤੀ ਭਾਰਤੀ ਬੱਸ ਦੇ ਡਰਾਈਵਰ ਨੂੰ ਪਾਕਿ ਅਧਿਕਾਰੀਆਂ ਨੇ ਆਖਿਆ ਹੈ ਕਿ ਬੱਸ ਸੇਵਾ ਬੰਦ ਹੋ ਗਈ ਹੈ, ਹੁਣ ਅੱਗੇ ਤੋਂ ਬੱਸ ਲੈ ਕੇ ਨਾ ਆਉਣਾ।

ਬੱਸ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਜ਼ੁਬਾਨੀ ਇਹ ਹੁਕਮ ਦਿੱਤੇ ਗਏ ਹਨ, ਬਾਕੀ ਲਿਖਤੀ ਹੁਕਮ ਅਜੇ ਆਉਣੇ ਹਨ। ਉਧਰ, ਪਾਕਿਸਤਾਨ ਦੀ ਬੱਸ ਬਗ਼ੈਰ ਕਿਸੇ ਸਵਾਰੀ ਤੋਂ ਸਖ਼ਤ ਪੁਲਿਸ ਸੁਰੱਖਿਆ ਹੇਠ ਆਪਣੇ ਵਤਨ ਪਰਤ ਗਈ। ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਭਰੇ ਮਾਹੌਲ ਦੇ ਦਰਮਿਆਨ ਇਸ ਬੱਸ ਵਿੱਚ ਕੋਈ ਵੀ ਯਾਤਰੀ ਅੱਜ ਪਾਕਿਸਤਾਨ ਰਵਾਨਾ ਨਹੀਂ ਹੋਇਆ। ਪਾਕਿਸਤਾਨ ਇਸ ਤੋਂ ਪਹਿਲਾਂ ਟਰੇਨਾਂ ਸਮਝੌਤਾ ਐਕਸਪ੍ਰੈੱਸ ਤੇ ਥਾਰ ਐਕਸਪ੍ਰੈੱਸ ਰੱਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਆਖ਼ਰੀ ਸਾਧਨ ਬੱਸ ਵੀ ਹੁਣ ਠੱਪ ਕਰ ਦਿੱਤੀ ਗਈ ਹੈ।

ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ 'ਸਦਾ-ਏ-ਸਰਹੱਦ' ਬੱਸ ਸੇਵਾ 1999 ਵਿਚ ਸ਼ੁਰੂ ਹੋਈ ਸੀ। 2001 ਵਿਚ ਸੰਸਦ 'ਤੇ ਹਮਲੇ ਦੇ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ, ਜੋ 2003 ਵਿਚ ਮੁੜ ਸ਼ੁਰੂ ਕੀਤੀ ਗਈ ਸੀ। ਪਾਕਿ ਦੇ ਇਸ ਫ਼ੈਸਲੇ ਨਾਲ ਦੋਵਾਂ ਦੇਸ਼ਾਂ ਨੂੰ ਸੜਕ ਅਤੇ ਰੇਲ ਸੇਵਾ ਰਾਹੀਂ ਜੋੜਨ ਵਾਲੇ ਦੋਵੇਂ ਕੌਮਾਂਤਰੀ ਲਿੰਕ ਫਿਲਹਾਲ ਬਿਲਕੁਲ ਬੰਦ ਹੋ ਗਏ ਹਨ।

SHOW MORE