HOME » Videos » Punjab
Share whatsapp

ਜਹਾਜ਼ ਹਾਦਸਾ: ਕਿਸੇ ਹੋਰ ਦੀ ਥਾਂ ਡਿਊਟੀ ਉਤੇ ਗਿਆ ਸੀ ਸਮਾਣਾ ਦਾ ਮੋਹਿਤ

Punjab | 07:55 PM IST Jun 14, 2019

ਜਹਾਜ਼ ਹਾਦਸੇ ਵਿੱਚ ਸ਼ਹਾਦਤ ਪਾਉਣ ਵਾਲੇ ਸਮਾਣਾ ਦੇ ਫਲਾਈਂਗ ਲੈਫ਼ਟੀਨੈਂਟ ਮੋਹਿਤ ਗਰਗ ਦੀ ਮ੍ਰਿਤਕ ਦੇਹ ਕੱਲ੍ਹ ਸਮਾਣਾ ਲਿਆਈ ਜਾਏਗੀ ਜਿੱਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਏਗਾ। ਅਰੁਣਾਚਲ ਪ੍ਰਦੇਸ਼ ਚ 3 ਜੂਨ ਨੂੰ ਕ੍ਰੈਸ਼ ਹੋਏ ਹੋਏ ਏਅਰਫੋਰਸ ਦੇ ਏਐਨ 32 ਜਹਾਜ਼ ਵਿੱਚ ਸਮਾਣਾ ਦਾ ਫਲਾਈਂਗ ਲੈਫ਼ਟੀਨੈਂਟ ਮੋਹਿਤ ਗਰਗ ਵੀ ਸ਼ਾਮਲ ਸੀ।

ਵੀਰਵਾਰ ਜਦੋਂ ਹਵਾਈ ਸੈਨਾ ਵੱਲੋਂ ਜਹਾਜ਼ ਵਿੱਚ ਸਵਾਰ ਸਾਰੇ 13 ਹਵਾਈ ਫੌਜੀਆਂ ਦੀ ਮੌਤ ਦੀ ਪੁਸ਼ਟੀ ਹੋਈ ਤਾਂ ਘਰ ਵਿੱਚ ਮਾਤਮ ਪਸਰ ਗਿਆ। ਪਿਛਲੇ ਕਈ ਦਿਨਾਂ ਤੋਂ ਜਹਾਜ਼ ਦੀ ਤਲਾਸ਼ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਇਹ ਆਸ ਹੁਣ ਟੁੱਟ ਚੁੱਕੀ ਹੈ। ਮੋਹਿਤ ਦੇ ਪਿਤਾ ਮੁਤਾਬਕ ਜਹਾਜ਼ ਵਿਚ ਡਿਊਟੀ ਕਿਸੇ ਹੋਰ ਦੀ ਸੀ ਪਰ ਪਾਇਲਟ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਮੋਹਿਤ ਨੂੰ ਅਖੀਰ ਸਮੇਂ ਡਿਊਟੀ ਉੱਤੇ ਜਾਣਾ ਪਿਆ। ਮੋਹਿਤ ਦੀ ਪਤਨੀ ਅਰੁਣਾਚਲ ਪ੍ਰਦੇਸ਼ ਦੇ ਹੀ ਕਿਸੇ ਬੈਂਕ ਵਿੱਚ ਨੌਕਰੀ ਕਰਦੀ ਹੈ। ਘਰ ਵਿੱਚ ਬਿਮਾਰ ਮਾਂ ਤੋਂ ਇਲਾਵਾ ਛੋਟਾ ਭਰਾ ਹੈ।

SHOW MORE