HOME » Videos » Punjab
Share whatsapp

ਪਹਿਲਾ ਭਾਰਤੀ ਕੌਮਾਂਤਰੀ ਖਿਡਾਰੀ ਬਣਿਆ ਸਤਨਾਮ

Punjab | 07:45 PM IST Sep 08, 2018

ਅਸ਼ੀਸ਼ ਸ਼ਰਮਾ

ਬਰਨਾਲਾ: ਆਪਣੀ ਲਗਨ ਅਤੇ ਸਖਤ ਮਹਿਨਤ ਦੀ ਬਦੌਲਤ ਕੋਈ ਸਕਸ਼ ਆਪਣੀ ਮੰਜਲ ਹਾਸਿਲ ਕਰ ਸਕਦਾ ਹੈ। ਕੁੱਝ ਅਜਿਹਾ ਹੀ ਕਰ ਵਿਖਾਇਆ ਹੈ ਬਰਨਾਲ ਜਿਲੇ ਦੇ ਛੋਟੇ ਜਿਹੇ ਪਿੰਡ 'ਚ ਜੰਮੇ ਸਤਨਾਮ ਸਿੰਘ ਨੇ। ਸਤਨਾਮ ਨੇ ਹੁਣ ਨੈਸ਼ਨਲ ਬਾਸਕੇਟਬਾਲ ਐਸੋਸੀਏਸ਼ਨ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ ਜੋ ਅਜਿਹਾ ਕਰਨ ਵਾਲ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ।

7 ਫੁੱਟ 1 ਇੰਚਾ ਦਾ ਸਤਨਾਮ ਅੱਜ ਕਿਸੇ ਤਾਰੁਖ ਦਾ ਮੁਹਤਾਜ ਨਹੀਂ ਹੈ। ਬਰਨਾਲ ਦੇ ਪਿੰਡ ਬੱਲੋ-ਕੇ ਦੇ ਇੱਕ ਸਧਾਰਨ ਪਰਿਵਾਰ ਚ ਜੰਮੇ ਸਤਨਾਮ ਸਿੰਘ ਨੇ ਅੱਜ ਉਹ ਕਰ ਵਿਖਾਇਆ ਜੋ ਹੁਣ ਤੱਕ ਕੋਈ ਭਾਰਤੀ ਖਿਡਾਰੀ ਨਹੀਂ ਕਰ ਸਕਿਆ ਹੈ ਤੇ ਸਤਨਾਮ ਦਾ ਨਾਂ ਭਾਰਤ ਦੇ ਇਤਿਹਾਸ ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ। ਸਤਾਨਮ ਨੇ ਅਮਰੀਕਾ 'ਚ ਹੋਏ 7 ਵੱਖ-ਵੱਖ ਪ੍ਰਕਾਰ ਦੇ ਟ੍ਰਾਇਲ ਤੋਂ ਗੁਜਰਦੇ ਹੋਏ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ 'ਚ ਆਪਣਾ ਨਾਂ ਦਰਜ਼ ਕਰਵਾ ਲਿਆ ਹੈ। ਸਤਾਨਮ ਦਾ ਨਾਂ ਹੁਣ ਇੰਟਰਨੈਸ਼ਨ ਖਿਡਾਰੀਆਂ ਦੀ ਸੂਚੀ 'ਚ ਸ਼ੁਮਾਰ ਹੋ ਗਿਆ ਹੈ। ਸਤਨਾਮ ਆਪਣੀ ਇਸ ਉਪਲਬਧੀ ਤਹਿਤ ਭਾਰਤ ਦਾ ਪਹਿਲਾ ਖਿਡਾਰੀ ਬਣ ਗਿਆ ਹੈ ਜਿਸ ਦਾ ਨਾਂ ਐੱਨ.ਬੀ.ਏ ਚ ਸ਼ਾਮਲ ਹੋਇਆ ਹੈ।

ਸਤਨਾਮ ਦੀ ਉਸ ਉਪਲਬਧੀ ਤੋਂ ਬਾਅਦ ਉਸ ਦੇ ਘਰ ਤੇ ਪਿੰਡ 'ਚ ਖੁਸ਼ੀ ਦਾ ਮਹੌਲ ਹੈ। ਪੁੱਤ ਨੇ ਦੇਸ਼ ਦੁਨੀਆਂ ਚ ਮਾਪਿਆਂ ਤੇ ਪਿੰਡ ਦਾ ਨਾਂ ਰੌਸ਼ਨ ਕਰ ਦਿੱਤਾ ਹੈ ਜਿਸ ਦਾ ਸਤਨਾਮ ਦੇ ਮਾਪਿਆਂ ਨੂੰ ਮਾਣ ਵੀ ਹੈ। ਸਤਨਾਮ ਦੇ ਪਿਤਾ ਮੁਤਾਬਕ ਬਚਪਨ ਤੋਂ ਹੀ ਸਖਤ ਮਹਿਨਤ ਕਰਦਾ ਸੀ ਜਿਸ ਬਦੌਲਤ ਅੱਜ ਉਸ ਨੇ ਆਪਣੀ ਇਹ ਮੰਜਿਲ ਹਾਸਿਲ ਕੀਤੀ।

ਸਤਨਾਮ ਨੇ 2005 ਤੋਂ ਗੁਰੂਨਾਨਕ ਸਟੇਡੀਆਮ ਲੁਧਿਆਣਾ ਤੋਂ ਆਪਣਾ ਇਹ ਸਫ਼ਰ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਮਲੇਸ਼ੀਆ, ਸਿੰਘਾਪੁਰਾ, ਵਿਆਤਨਾਮ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਆਪਣੀ ਖੇਡ ਦਾ ਲੋਹਾ ਮਨਵਾਇਆ। ਇਸ ਦੀ ਬਦੌਲਤ 2009 ਚ ਸਤਨਾਮ ਦੀ ਚੋਣ ਆਈ.ਐੱਮ.ਜੀ ਐਕਡਮੀ ਲਈ ਹੋਈ। ਆਈ.ਐੱਮ.ਜੀ ਐਕਡਮੀ ਦੀ ਸ਼ਿਕਲਸ਼ਿਪ ਨਾਲ ਹੀ ਸਤਨਾਮ ਨੇ ਅਮਰੀਕਾ 'ਚ ਬਾਸਕਿਟਬਾਲ ਦੇ ਚੰਗੀ ਟ੍ਰੇਨਿਗ ਲੈ ਆਪਣੀ ਖੇਡ ਨੂੰ ਹੋਰ ਨਿਖਾਰਿਆ ਜਿਸ ਦੀ ਬਦੌਲਤ ਅੱਜ ਉਹ ਭਰਾਤ ਦਾ ਪਹਿਲਾ ਕੌਮਾਂਤਰੀ ਬਾਸਕਿਟਬਾਲ ਦਾ ਇਡਾਰੀ ਬਣ ਗਿਆ ਹੈ।

SHOW MORE