HOME » Top Videos » Punjab
Share whatsapp

INDIAN DISABLE CRICKET ਟੀਮ ਨੇ ਨੇਪਾਲ ’ਚ T-20 ਸੀਰੀਜ਼ ਜਿੱਤੀ

Punjab | 06:34 PM IST Oct 04, 2019

ਭਾਰਤੀ ਦਿਵਿਆਂਗ ਕ੍ਰਿਕੇਟ ਟੀਮ ਨੇ ਨੇਪਾਲ ਵਿਚ T-20 ਸੀਰੀਜ਼ ਨੂੰ ਜਿੱਤਿਆ ਹੈ। ਅਪਾਹਜ਼ ਹੋਣਾ ਕੋਈ ਸਰਾਪ ਨਹੀ ਹੈ। ਜੇਕਰ ਇਨਸਾਨ ਆਪਣੀ ਹਿੰਮਤ ਅਤੇ ਹੌਂਸਲੇ ਨਾਲ ਅੱਗ ਵਧਦਾ ਰਹੇ ਤਾਂ ਹਰ ਮੰਜ਼ਿਲ ਨੂੰ ਹਾਸਲ ਕੀਤਾ ਜਾ ਸਕਦਾ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਹਨ ਕਿ ਯਾਦਵਿੰਦਰ ਸਿੰਘ ਲਵਲੀ ਖਹਿਰਾ।


ਭਾਰਤੀ ਦਿਵਿਆਂਗ ਟੀਮ ਦੇ ਕਪਤਾਨ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਾਠਮੰਡੂ ਵਿਚ ਟੀ-20 ਦਾ ਮੈਚਾਂ ਦੀ ਸੀਰੀਜ਼ ਭਾਰਤ ਅਤੇ ਨੇਪਾਲ ਦੀ ਟੀਮ ਦਰਮਿਆਨ ਖੇਡੀ ਗਈ। ਨੇਪਾਲ ਵਿਚ ਭਾਰਤੀ ਟੀਮ ਨੇ ਜਿੱਤ ਦੇ ਝੰਡੇ ਲਹਿਰਾਏ। ਬਰਨਾਲਾ ਦੇ ਯਾਦਵਿੰਦਰ ਸਿੰਘ ਲਵਲੀ ਭਾਰਤੀ ਟੀਮ ਦੇ ਕਪਤਾਨ ਦੇ ਨਾਲ ਚੰਗੇ ਬੱਲੇਬਾਜ਼ ਵੀ ਹਨ, ਉਨ੍ਹਾਂ ਨੂੰ ਸਰਵੋਤਮ ਬੱਲੇਬਾਜ਼ੀ ਦੇ ਖਿਤਾਬ ਨਾਲ ਸਨਮਾਨਤ ਕੀਤਾ ਗਿਆ।


ਯਾਦਵਿੰਦਰ ਸਿੰਘ ਲਵਲੀ ਦਾ ਬਰਨਾਲਾ ਵਿਖੇ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਜਿੱਤ ਦੀ ਖੁਸ਼ੀ ਵਿਚ ਇਕ ਰੋਡ ਕੱਢਿਆ, ਜਿਸ ਦੌਰਾਨ ਬਰਨਾਲਾ ਦੀ ਅਨੇਕਾਂ ਸੰਸਥਾਵਾਂ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਦੱਸਣਯੋਗ ਹੈ ਕਿ ਯਾਦਵਿੰਦਰ ਸਿੰਘ ਲਵਲੀ ਖਹਿਰਾ ਸਵੇਰੇ ਰੂਟੀਨ ਵਿਚ ਕਸਰਤ ਕਰਦੇ ਹਨ ਅਤੇ 12 ਸਾਲਾਂ ਤੋਂ ਛੋਟੇ-ਛੋਟੇ ਬੱਚਿਆਂ ਨੂੰ ਮੁਫਤ ਕ੍ਰਿਕੇਟ ਕੋਚਿੰਗ ਵੀ ਦਿੰਦੇ ਹਨ।


 

SHOW MORE