ਕਰਤਾਰਪੁਰ ਕੋਰੀਡੋਰ ਦੇ ਰਾਹ ਵਿਚ ਨਵਾਂ ਅੜਿੱਕਾ, ਹੁਣ ਕਿਸਾਨਾਂ ਨੇ ਕੀਤਾ ਇਤਰਾਜ਼
Punjab | 12:44 PM IST Feb 09, 2019
ਕਰਤਾਰਪੁਰ ਕੋਰੀਡੋਰ ਦੀਆਂ ਤਿਆਰੀਆਂ ਲਈ ਪਹਿਲਾਂ ਹੀ ਪਿੱਛੇ ਚੱਲ ਰਹੀ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਵਿਚ ਕਿਸਾਨ ਵੱਡਾ ਅੜਿੱਕਾ ਬਣ ਸਕਦੇ ਹਨ, ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਵਿਚੋਂ ਸਰਕਾਰ ਇਹ ਕੋਰੀਡੋਰ ਕੱਢਣਾ ਚਾਹੁੰਦੀ ਹੈ, ਉਹ ਕਿਸਾਨ ਆਪਣੀ ਜ਼ਮੀਨ ਐਕਵਾਇਰ ਕਰਨ ਸਬੰਧੀ ਇਤਰਾਜ਼ ਜਤਾਉਣ ਲੱਗੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਬਦਲੇ ਸਰਕਾਰ ਜੋ ਮੁਆਵਜ਼ਾ ਦੇ ਰਹੀ ਹੈ, ਉਹ ਨਕਾਫ਼ੀ ਹੈ ਤੇ ਇਸੇ ਸਬੰਧੀ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਐਸ.ਡੀ.ਐੱਮ. ਦਫਤਰ ਵਿਚ ਆਪਣੇ ਇਤਰਾਜ਼ ਨਾਮੇ ਜਮ੍ਹਾ ਕਰਵਾਏ ਹਨ। ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ 2014 ਵਿਚ ਤਰਨਤਾਰਨ-ਅੰਮ੍ਰਿਤਸਰ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਬਰਾਬਰ ਮੁਆਵਜ਼ਾ ਮਿਲੇ। ਕਈ ਕਿਸਾਨਾਂ ਕੋਲ ਡੇਢ ਤੋਂ 2 ਏਕੜ ਜ਼ਮੀਨ ਹੈ ਤੇ ਉਨ੍ਹਾਂ ਦੇ ਸਿਰਾਂ ਉਤੇ ਲੱਖਾਂ ਦਾ ਕਰਜ਼ਾ ਹੈ।
ਸਰਕਾਰ ਉਨ੍ਹਾਂ ਨੂੰ ਮਹਿਜ਼ 20 ਤੋਂ 25 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੀ ਹੈ, ਜੋ ਕਿਸਾਨਾਂ ਨੂੰ ਮਨਜ਼ੂਰ ਨਹੀਂ। ਕਿਸਾਨਾਂ ਮੁਤਾਬਿਕ ਇਸ ਮੁਆਵਜ਼ੇ ਨਾਲ ਤਾਂ ਉਨ੍ਹਾਂ ਦਾ ਕਰਜ਼ੇ ਹੀ ਉੱਤਰਨਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਸਕਦੇ ਹਨ। ਕਿਸਾਨਾਂ ਦੇ ਇਤਰਾਜ਼ ਨਾਮੇ SDM ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਮੁਲਜ਼ਮ ਨੇ ਹੀ ਲਏ ਤੇ ਭਰੋਸਾ ਦਿੱਤਾ ਹੈ ਕਿਸਾਨਾਂ ਦੇ ਇਤਰਾਜ਼ ਸਰਕਾਰ ਤੱਕ ਪਹੁੰਚ ਦਿੱਤੇ ਜਾਣਗੇ, ਜਿਸ ਉਤੇ ਫੈਸਲਾ ਸਰਕਾਰ ਹੀ ਕਰੇਗੀ। ਜ਼ਿਕਰਯੋਗ ਹੈ ਕਿ ਡੇਰਾ ਬਾਬਾ ਨਾਨਕ ਵਿਚ ਜ਼ਿਆਦਾਤਰ ਕਿਸਾਨਾਂ ਕੋਲ ਡੇਢ ਤੇ 2 ਏਕੜ ਜ਼ਮੀਨ ਹੈ ਤੇ ਜ਼ਮੀਨ ਤੋਂ ਉਨ੍ਹਾਂ ਦੀ ਰੋਜ਼ੀ-ਰੋਟੀ ਚੱਲਦੀ ਹੈ। ਕਰੀਬ 5 ਸਾਲ ਪਹਿਲਾਂ ਤਰਨਤਾਰਨ-ਅੰਮ੍ਰਿਤਸਰ ਨੈਸ਼ਨਲ ਹਾਈਵੇ ਲਈ ਐਕਵਾਇਰ ਜ਼ਮੀਨ ਦੀ ਕੀਮਤ 80 ਲੱਖ ਤੋਂ 1-1 ਕਰੋੜ ਰੁਪਏ ਦਿੱਤੀ ਗਈ ਸੀ ਪਰ ਡੇਰਾ ਬਾਬਾ ਨਾਨਕ ਦੇ ਕਿਸਾਨਾਂ ਦੀ ਜ਼ਮੀਨ ਸਰਕਾਰ ਕਿਉਂ ਕੌਡੀਆਂ ਦੇ ਭਾਅ ਖ਼ਰੀਦ ਰਹੀ ਹੈ, ਇਹ ਵੱਡਾ ਸਵਾਲ ਹੈ।
-
ਤਿਆਰੀਆਂ ਹੀ ਕਰਦੇ ਰਹੇ ਗਏ ਕਾਂਗਰਸੀ ਸੰਸਦ ਮੈਂਬਰ, ਸ਼ਵੇਤ ਮਲਿਕ ਰਾਤ ਨੂੰ ਆਏ ਤੇ ਉਦਘਾਟਨ ਕਰਕੇ ਚਲਦੇ ਬਣੇ
-
-
'ਰਾਸ਼ਟਰਵਾਦ' ਦੀ ਰਾਜਨੀਤੀ ਹੇਠ ਦਬਾਏ ਜਾ ਰਹੇ ਨੇ ਬੁਨਿਆਦੀ ਮੁੱਦੇ :ਆਰਫ਼ਾ ਖ਼ਾਨਮ ਸ਼ੇਰਵਾਨੀ
-
ਗਲੀਆਂ 'ਚ ਲੱਗੇ ਸਿੱਧੂ ਖਿਲਾਫ਼ ਪੋਸਟਰ, ਸਿੱਧੂ ਨੂੰ ਕਿਹਾ 'ਦੇਸ਼ ਦਾ ਗੱਦਾਰ'
-
BSF ਨੇ ਡੇਰਾ ਬਾਬਾ ਨਾਨਕ ਨੇੜੇ ਭਾਰਤ ਵਿਚ ਦਾਖਲ ਹੋਈ ਮਹਿਲਾ ਨੂੰ ਮਾਰੀ ਗੋਲੀ
-
ਫ਼ਿਰੋਜ਼ਪੁਰ 'ਚ ਦਰਦਨਾਕ ਸੜਕ ਹਾਦਸਾ, ਨਿੱਜੀ ਬੱਸ ਨੇ ਤਿੰਨ ਜਾਣਿਆਂ ਨੂੰ ਦਰੜਿਆ, ਮੌਕੇ 'ਤੇ ਮੌਤ