HOME » Top Videos » Punjab
Share whatsapp

ਪਾਕਿ ਦੀ ਮਹਿਮਾਨ-ਨਿਵਾਜ਼ੀ ਤੋਂ ਗਦਗਦ ਹੋਈ ਸੰਗਤ, ਕਿਹਾ-20 ਡਾਲਰ ਫੀਸ ਤਾਂ ਕੁਝ ਵੀ ਨਹੀਂ

Punjab | 05:44 PM IST Nov 10, 2019

ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਆਏ ਸ਼ਰਧਾਲੂ ਪਾਕਿਸਤਾਨ ਦੀ ਮਹਿਮਾਨ ਨਿਵਾਜੀ ਤੋਂ ਖੁਸ਼ ਹਨ।

ਸ਼ਰਧਾਲੂਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ, ਉਸ ਮੁਕਾਬਲੇ 20 ਡਾਲਰ ਫੀਸ ਤਾਂ ਕੁਝ ਵੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਆਦਾ ਪੁੱਛਗਿੱਛ ਸਿਰਫ ਭਾਰਤ ਵਾਲੇ ਪਾਸੇ ਹੀ ਕੀਤੀ ਜਾ ਰਹੀ ਹੈ, ਪਾਕਿਸਤਾਨ ਵੱਲੋਂ ਨਾ ਤਾਂ ਪਾਸਪੋਰਟ ਉਤੇ ਮੋਹਰ ਲਾਈ ਜਾ ਰਹੀ ਹੈ ਤੇ ਨਾ ਹੀ ਕੋਈ ਜਿਆਦਾ ਪੁੱਛਗਿੱਛ ਕੀਤੀ ਜਾ ਰਹੀ ਹੈ। ਕੁਝ ਨੌਜਵਾਨਾਂ ਸ਼ਰਧਾਲੂਆਂ ਨੇ ਦੱਸਿਆ ਕਿ ਸਾਨੂੰ ਵੇਖ ਕੇ ਉਥੇ ਦੇ ਲੋਕਾਂ ਨੂੰ ਚਾਅ ਚੜ੍ਹ ਗਿਆ। ਲੋਕਾਂ ਨੇ ਸਾਨੂੰ ਇਧਰਲੇ ਪੰਜਾਬ ਬਾਰੇ ਪੁੱਛਿਆ ਤੇ ਭਾਵੁਕ ਵੀ ਹੋਏ। 

SHOW MORE