HOME » Top Videos » Punjab
Share whatsapp

#MissionPaani: ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੇ ਸਰਪੰਚ ਦੀ ਪਹਿਲ ਦੇ ਹਰ ਪਾਸੇ ਚਰਚੇ, ਪਿੰਡ ਦੀ ਬਦਲੀ ਨੁਹਾਰ

Punjab | 09:53 PM IST Jul 15, 2019

ਪਾਣੀ ਨੂੰ ਬਚਾਉਣ ਦਾ ਲਗਾਤਾਰ ਹੋਕਾ ਦਿੱਤਾ ਜਾ ਰਿਹਾ ਹੈ ਅਤੇ ਮੋਗਾ ਦੇ ਇੱਕ ਪਿੰਡ ਦੇ ਸਰਪੰਚ ਨੇ ਪਾਣੀ ਨੂੰ ਰੀਸਾਈਕਲ ਕਰ ਪਿੰਡ ਦੀ ਨੁਹਾਰ ਬਦਲ ਦਿੱਤੀ। ਹੁਣ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਪਿੰਡ ਦੇ ਵਿਕਾਸ ਦੇ ਕੰਮ ਵੇਖਣ ਆ ਰਹੇ ਹਨ।

ਮੋਗਾ ਦੇ ਪਿੰਡ ਰਣਸੀਹ ਕਲਾਂ ਦੇ ਨੌਜਵਾਨ ਸਰਪੰਚ ਮਿੰਟੂ ਨੇ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨ ਕੀ ਬਾਤ ਵਿਚ ਪਾਣੀ ਨੂੰ ਬਚਾਉਣ ਦਾ ਸੁਨੇਹਾ ਸੁਣਿਆ ਅਤੇ ਉਦੋਂ ਹੀ ਠਾਣ ਲਿਆ ਕਿ ਆਪਣੇ ਪਿੰਡ ਨੂੰ ਮਾਡਲ ਪਿੰਡ ਵਿਚ ਤਬਦੀਲ ਕਰਨਾ ਹੈ। ਸਰਪੰਚ ਨੇ ਪਹਿਲ ਕੀਤੀ ਤਾਂ ਸਾਰਾ ਪਿੰਡ ਨਾਲ ਆ ਰਲਿਆ, ਜਿਸ ਕਾਰਨ ਕੰਮ ਆਸਾਨ ਹੋ ਗਿਆ।

ਪਿੰਡ ਵਾਸੀਆਂ ਦੇ ਸਹਿਯੋਗ ਨਾਲ 80 ਫ਼ੀਸਦੀ ਫੰਡ ਇਕੱਠੇ ਕੀਤੇ ਤੇ ਬਾਕੀ ਸਰਕਾਰ ਵੱਲੋਂ ਵਿਕਾਸ ਕੰਮਾਂ ਲਈ ਦਿੱਤੀ ਰਾਸ਼ੀ ਦਾ ਇਸਤੇਮਾਲ ਕੀਤਾ ਅਤੇ ਹੁਣ ਪਿੰਡ ਦੀ ਨੁਹਾਰ ਹੀ ਬਦਲ ਚੁੱਕੀ ਹੈ ਅਤੇ ਪਿੰਡ ਵਾਸੀ ਵੀ ਸਰਪੰਚ ਦੀ ਸ਼ਲਾਘਾ ਕਰਦੇ ਨਹੀਂ ਥੱਕਦੇ। ਪਿੰਡ ਵਾਸੀਆਂ ਨੂੰ ਮਲਾਲ ਸਿਰਫ਼ ਇਸ ਗੱਲ ਦਾ ਹੈ ਕਿ ਹਾਲੇ ਤੱਕ ਸਰਕਾਰ ਦਾ ਕੋਈ ਨੁਮਾਇੰਦਾ ਪਿੰਡ ਦਾ ਵਿਕਾਸ ਵੇਖਣ ਨਹੀਂ ਪਹੁੰਚਿਆ, ਜਿਸ ਦਾ ਇੰਤਜ਼ਾਰ ਵੀ ਹੈ।

 

SHOW MORE