HOME » Videos » Punjab
Share whatsapp

ਕੈਪਟਨ ਤੇ ਮੁਹੰਮਦ ਸਦੀਕ ਦੇ ਪੋਸਟਰਾਂ 'ਤੇ ਪੋਤੀ ਕਾਲਖ, ਪੋਸਟਰਾਂ 'ਤੇ ਪੰਥ ਵਿਰੋਧੀ ਹੋਣ ਦੀਆਂ ਟਿੱਪਣੀਆਂ..

Punjab | 12:35 PM IST May 15, 2019

ਸੁਖਬੀਰ ਬਾਦਲ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰਾਂ ਉੱਤੇ ਗੁੱਸਾ ਨਿਕਲ ਰਿਹਾ ਹੈ। ਪੋਸਟਰ ਉੱਤੇ ਕਾਲੇ ਪੈਨ ਨਾਲ ਮੁਹੰਮਦ ਸਦੀਕ ਤੇ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਉੱਤੇ ਕਾਲਾ ਰੰਗ ਫੇਰਿਆ ਗਿਆ ਹੈ। ਫ਼ਰੀਦਕੋਟ ਚ ਕੈਪਟਨ ਅਮਰਿੰਦਰ ਸਿੰਘ ਤੇ ਮੁਹੰਮਦ ਸਦੀਕ ਦੇ ਪੋਸਟਰਾਂ ‘ਤੇ ਕਾਲਖ ਪੋਤ ਕੇ ਵਿਰੋਧ ਨਜ਼ਰ ਆ ਰਿਹਾ ਹੈ। ਪੋਸਟਰਾਂ 'ਤੇ ਪੰਥ ਵਿਰੋਧੀ ਹੋਣ ਦੀਆਂ ਟਿੱਪਣੀਆਂ ਵੀ ਲਿਖੀਆਂ ਹੋਈਆਂ ਹਨ।

ਪੈਸਟਰਾਂ ਉੱਤੇ 84 ਦੇ ਦੰਗਿਆਂ ਦੇ ਕਾਤਲ ਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕਣ ਦਾ ਦੋਸ਼ੀ ਲਿਖਣ ਦੇ ਨਾਲ ਦਰਬਾਰ ਸਾਹਿਬ ਉੱਤੇ ਹਮਲੇ ਦਾ ਦੋਸ਼ੀ ਵੀ ਲਿਖਿਆ ਗਿਆ ਹੈ। ਕਿਸੇ ਵੀ ਸਿਆਸੀ ਪਾਰਟੀ ਨੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਹੈ।

SHOW MORE