HOME » Top Videos » Punjab
Share whatsapp

ਮੰਤਰੀ ਵੱਲੋਂ ਜੇਲ ਦਾ ਦੌਰਾ, ਮੁਲਾਜ਼ਮਾਂ ਕੋਲੋਂ ਮੋਬਾਇਲ ਮਿਲੇ

Punjab | 12:11 PM IST Sep 16, 2019

ਅੱਜ ਸਵੇਰੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰੋਪੜ ਜੇਲ ਵਿਚ ਛਾਪਾ ਮਾਰ ਕੇ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ। ਚੰਡੀਗੜ੍ਹ ਤੋਂ ਡੇਰਾ ਬਾਬਾ ਨਾਨਕ ਨੂੰ ਜਾਂਦੇ ਹੋਏ ਮੰਤਰੀ ਰੰਧਾਵਾ 10 ਮਿੰਟ ਲਈ ਰੋਪੜ ਜੇਲ ਵਿਚ ਰੁਕੇ । ਇਸ ਦੌਰਾਨ ਉਨ੍ਹਾਂ ਨੇ ਜੇਲ ਵਿਚ ਕਾਂਸਟੇਬਲ ਜੋ ਵਾਰਡਨ ਅਤੇ ਇਕ ਹੈਡਕਾਂਸਟੇਬਲ ਜੋ ਕਿ ਹੈਡ ਵਾਰਡਨ ਵਜੋਂ ਤਾਇਨਾਤ ਹੈ। ਦੋਵਾਂ ਕੋਲੋਂ ਮੋਬਾਇਲ ਫੋਨ ਬਰਾਮਦ ਕੀਤੇ ਹਨ। ਮੰਤਰੀ ਨੇ ਇਸ ਮਗਰੋਂ ਹੁਸ਼ਿਆਰਪੁਰ ਦੀ ਜੇਲ ਵਿਚ ਚੈਕਿੰਗ ਕੀਤੀ, ਉਥੇ ਵੀ ਪਾਸਕੋ ਦੇ ਮੁਲਾਜ਼ਮ ਤੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ।ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜੇਲ ਪ੍ਰਸ਼ਾਸਨ ਨੂੰ ਚੁਸਤ-ਦਰੁਸਤ ਰੱਖਣ ਲਈ ਜੇਲ ਵਿਚ ਮੁਲਾਜ਼ਮਾਂ ਦੇ ਮੋਬਾਇਲ ਫੋਨ ਰੱਖਣ ਦੀ ਪਾਬੰਦੀ ਲਾਈ ਹੈ।

SHOW MORE
corona virus btn
corona virus btn
Loading