HOME » Videos » Punjab
Share whatsapp

ਫ਼ਿਰੋਜ਼ਪੁਰ: ਵਾਰਡਨ ਵੱਲੋਂ ਹਵਾਲਾਤੀ ਨਾਲ ਬਦਫੈਲੀ

Punjab | 03:39 PM IST May 16, 2018

ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬੰਦ ਦਰਵਾਜ਼ੇ ਪਿੱਛੇ ਦੀ ਹਕੀਕਤ ਬੇਹੱਦ ਡਰਾਉਣ ਵਾਲੀ ਹੈ, ਕਹਿਣ ਨੂੰ ਇਹ ਸੁਧਾਰ ਘਰ ਹੈ ਅਤੇ ਦਾਅਵਿਆਂ ਮੁਤਾਬਿਕ ਇੱਥੇ ਕੈਦੀਆਂ ਨੂੰ ਮੁੱਖ ਧਾਰਾ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ| ਪਰ ਸਚਾਈ ਬਹੁਤ ਕੌੜੀ ਹੈ ਕਿ ਜੇਲ੍ਹਾਂ 'ਚ ਨਸ਼ੇ ਦੀ ਸਪਲਾਈ, ਮੋਬਾਈਲ ਫੋਨਾਂ ਦੀ ਵਰਤੋਂ ਅਤੇ ਕੈਦੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਘਟੀਆ ਹੋਣਾ ਤੇ ਜੇਲ੍ਹਾਂ ਦੀ ਬਦ-ਇੰਤਜ਼ਾਮੀ| ਅਜਿਹੀਆਂ ਖ਼ਬਰਾਂ ਆਮ ਵਰਗੀਆਂ ਲੱਗਦੀਆਂ ਹਨ ਪਰ ਫ਼ਿਰੋਜ਼ਪੁਰ ਜੇਲ੍ਹ ਤੋਂ ਸਾਹਮਣੇ ਆਈ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ| ਫ਼ਿਰੋਜ਼ਪੁਰ ਦੀ ਜੇਲ੍ਹ 'ਚ ਇੱਕ ਹਵਾਲਾਤੀ ਦੇ ਸਰੀਰਿਕ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਤੇ ਇਲਜ਼ਾਮ ਲੱਗੇ ਨੇ ਜੇਲ੍ਹ ਵਾਰਡਨ ਉੱਤੇ| ਇਲਜ਼ਾਮ ਹਨ ਕੀ ਜੇਲ੍ਹ ਵਾਰਡਨ ਨੇ ਜੇਲ੍ਹ 'ਚ ਇੱਕ ਕੈਦੀ ਨਾਲ ਮਿਲ ਕੇ ਦੂਜੇ ਕੈਦੀ ਨਾਲ ਬਦਫੈਲੀ ਕੀਤੀ ਗਈ ਅਤੇ ਇਸ ਪੂਰੀ ਘਟਨਾ ਦਾ ਖ਼ੁਲਾਸਾ ਹੋਇਆ ਇੱਕ ਚਿੱਠੀ ਜ਼ਰੀਏ ਜੋ ਪਹੁੰਚੀ ਸੀ ਜੇਲ੍ਹ ਸੁਪਰਡੈਂਟ ਕੋਲ ਅਤੇ ਉਸਤੋਂ ਬਾਅਦ ਹੁਣ ਕਾਰਵਾਈ ਵੀ ਸ਼ੁਰੂ ਹੋਈ ਹੈ|

ਚਿੱਠੀ ਨੇ ਪੂਰੀ ਘਟਨਾ ਦਾ ਖ਼ੁਲਾਸਾ ਕੀਤਾ ਤੇ ਜੇਲ੍ਹ ਵਾਰਡਨ ਅਤੇ ਮੁਲਜ਼ਮ ਕੈਦੀ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ| ਪਰ ਜੇਲ੍ਹ ਵਾਰਡਨ ਫ਼ਰਾਰ ਦੱਸਿਆ ਜਾ ਰਿਹਾ ਹੈ| ਮਾਮਲੇ 'ਚ ਕਾਰਵਾਈ ਤਾਂ ਅੱਗੇ ਵਧ ਰਹੀ ਹੈ ਪਰ ਫ਼ਿਰੋਜ਼ਪੁਰ ਜੇਲ੍ਹ 'ਚ ਵਾਪਰੀ ਇਸ ਘਟਨਾ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ| ਸਵਾਲ ਇਹ ਹੈ ਕੀ ਪੰਜਾਬ ਦੀਆਂ ਜੇਲ੍ਹਾਂ ਚ ਕੀ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ ਅਤੇ ਕੀ ਇਹ ਮਾਮਲਾ ਸਿਰਫ਼ ਇੱਕ ਜੇਲ੍ਹ, ਇੱਕ ਵਾਰਡਨ ਤੱਕ ਸੀਮਤ ਹੈ ਜਾਂ ਇਹ ਘਟਨਾਵਾਂ ਹੋਰ ਥਾਵਾਂ ਤੇ ਵੀ ਹੋ ਰਹੀਆਂ ਹਨ, ਜ਼ਰੂਰਤ ਡੂੰਘੀ ਜਾਂਚ ਦੀ ਹੈ|

SHOW MORE