HOME » Top Videos » Punjab
Share whatsapp

ਜਲੰਧਰ ਵਿਚ ਵਪਾਰੀ ਤੋਂ ਲੁੱਟ ਦੀ ਘਟਨਾ ਸੀਸੀਟੀਵੀ ਵਿਚ ਕੈਦ

Punjab | 12:21 PM IST Nov 02, 2019

ਜਲੰਧਰ ਦੀ ਮਕਸੂਦਾ ਸਬਜ਼ੀ ਮੰਡੀ ਵਿਚ ਮੋਹਨ ਲਾਲ ਐਂਡ ਸੰਨਜ਼ ਦੇ ਮੁਨਸ਼ੀ ਕੋਲੋਂ 35200 ਰੁਪਏ ਲੁੱਟ ਲਏ ਗਏ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਜਾਣਕਾਰੀ ਦਿੰਦੇ ਹੋਏ ਮੋਹਨ ਲਾਲ ਸੰਨਜ਼ ਦੇ ਮਾਲਕ ਪਵਨ ਕੁਮਾਰ ਨੇ ਦੱਸਿਆ ਕਿ ਉਹ ਮਕਸੂਦਾ ਸਬਜ਼ੀ ਮੰਡੀ ਵਿਚ ਫਲ ਦਾ ਕੰਮ ਕਰਦਾ ਹੈ। ਦੁਪਹਿਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ, ਉਸ ਨੇ ਉਨ੍ਹਾਂ ਨਾਲ ਕੰਮ ਕਰਦੇ ਦੋ ਲੜਕਿਆਂ ਨੂੰ ਪੈਸੈ ਦਫਤਰ ਲਿਆਉਣ ਲਈ ਕਿਹਾ।

ਪਵਨ ਨੇ ਦੱਸਿਆ ਕਿ ਦੋਵੇਂ ਲੜਕੇ ਐਕਟਿਵਾ ਉਤੇ ਪੈਸੇ ਲੈ ਕੇ ਆ ਰਹੇ ਸਨ। ਇਸ ਦੌਰਾਨ ਦੋ ਮੋਟਰਸਾਈਕਲ ਉਤੇ ਸਵਾਰ 4 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਪੈਸੇ ਖੋ ਕੇ ਫਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ। ਮੌਕੇ ਉਤੇ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ਉਥੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

 

SHOW MORE