HOME » Top Videos » Punjab
Share whatsapp

ਜਲੰਧਰ 'ਚ ਮੋਟਰਸਾਈਕਲ ਸਵਾਰਾਂ ਨੇ ਲੜਕੀ ਦੇ ਚਿਹਰੇ 'ਤੇ ਸੁਟਿਆ ਤੇਜ਼ਾਬ, ਲੜਕੀ ਜ਼ੇਰੇ ਇਲਾਜ਼..

Punjab | 01:32 PM IST Jan 30, 2019

ਜਲੰਧਰ ਵਿੱਚ ਦਿਨ ਦਿਹਾੜੇ ਇੱਕ ਲੜਕੀ ਤੇ ਤੇਜ਼ਾਬ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਣਾ ਜਲੰਧਰ ਦੇ ਪੀਏਪੀ ਚੌਕ ਨੇੜੇ ਦੀ ਦੱਸੀ ਜਾ ਰਹੀ ਹੈ। ਦਰਅਸਲ ਅੱਜ ਸਵੇਰੇ ਜਦੋਂ ਪੀੜਤਾ ਆਪਣੇ ਘਰ ਤੋਂ ਕੰਮ 'ਤੇ ਜਾ ਰਹੀ ਸੀ ਤਾਂ ਮੋਟਰਸਾਇਕਲ ਸਵਾਰ 2 ਅਣਪਛਾਤੇ ਬਦਮਾਸ਼ਾਂ ਨੇ ਉਸ ਦੇ ਚਿਹਰੇ ਉੱਤੇ ਤੇਜ਼ਾਬ ਵਰਗੀ ਕਿਸੇ ਚੀਜ਼ ਨਾਲ ਹਮਲਾ ਕਰ ਦਿੱਤਾ। ਪੀੜਤਾ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਪੀੜਤਾ ਜ਼ੇਰੇ ਇਲਾਜ ਹੈ। ਪੁਲਿਸ ਨੇ ਪੀੜਤਾ ਦੇ ਬਿਆਨਾ ਦੇ ਅਧਾਰ ਉੱਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

SHOW MORE