HOME » Top Videos » Punjab
Share whatsapp

ਸਾਲ 2000 ਦੇ ਜੱਸੀ ਕਤਲ ਕੇਸ 'ਚ ਨਵਾਂ ਮੋੜ, ਮੁਲਜ਼ਮ ਕੈਨੇਡਾ ਤੋਂ ਲਿਆਂਦੇ ਜਾਣਗੇ ਭਾਰਤ

Punjab | 01:59 PM IST Dec 13, 2018

ਜੱਸੀ ਦੇ ਮੁਲਜ਼ਮਾਂ ਦੀ ਭਾਰਤ ਹਵਾਲਗੀ ਖ਼ਿਲਾਫ਼ ਪਾਈ ਅਰਜ਼ੀ ਰੱਦ ਕਰਨ ਤੇ ਸੁਖਵਿੰਦਰ ਮਿੱਠੂ ਵੱਲੋਂ ਕੈਨੇਡਾ ਅਦਾਲਤ ਅਤੇ ਪੰਜਾਬ ਪੁਲਿਸ ਦਾ ਧੰਨਵਾਦ।  ਮੁਲਜ਼ਮਾਂ ਨੂੰ ਫੜਨ ਕੈਨੇਡਾ ਜਾਏਗੀ ਪੰਜਾਬ ਪੁਲਿਸ ਨੇ ਸਾਲ 2000 ਵਿੱਚ ਆਨਰ ਕਿਲਿੰਗ ਦਾ ਮਾਮਲੇ ਵਿੱਚ ਜੱਸੀ ਦੇ ਮਾਂ ਅਤੇ ਮਾਮਾ ਮੁਲਜ਼ਮ ਹਨ।

ਅਖੌਤੀ ਅਣਖ ਖ਼ਾਤਰ ਕਤਲ ਕੀਤੀ ਜਸਵਿੰਦਰ ਕੌਰ ਸਿੱਧੂ ਉਰਫ਼ ਜੱਸੀ ਦੇ ਕਤਲ ਦੇ ਮੁਲਜ਼ਮ ਉਸ ਦੀ ਮਾਂ ਤੇ ਮਾਮੇ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਦੀ ਟੀਮ ਕੈਨੇਡਾ ਜਾਵੇਗੀ।  ਦਰਅਸਲ, ਕੈਨੇਡਾ ਦੀ ਅਦਾਲਤ ਨੇ ਮਲਕੀਤ ਕੌਰ ਤੇ ਉਸ ਦੇ ਭਰਾ ਸੁਰਜੀਤ ਬਦੇਸ਼ਾ ਵੱਲੋਂ ਭਾਰਤ ਵਾਪਸ ਨਾ ਭੇਜਣ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਹੈ। ਹੁਣ ਛੇਤੀ ਹੀ ਪੰਜਾਬ ਪੁਲਿਸ ਦੀ ਕੈਨੇਡਾ ਭੇਜੀ ਜਾਏਗੀ ਤਾਂ ਜੋ ਦੋਵਾਂ ਮੁਲਜ਼ਮਾਂ ਨੂੰ ਵਾਪਸ ਭਾਰਤ ਲਿਆਂਦਾ ਜਾ ਸਕੇ। ਇਸ ਤੋਂ ਪਹਿਲਾਂ ਵੀ ਕੁੱਝ ਸਮਾਂ ਪਹਿਲਾ ਵੀ ਪੰਜਾਬ ਪੁਲਿਸ ਕੈਨੇਡਾ ਗਈ ਸੀ, ਪਰ ਕੈਨੇਡਾ ਦੇ ਕੋਰਟ ਵੱਲੋਂ ਲਏ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਬੇਰੰਗ ਪਰਤਣਾ ਪਿਆ ਸੀ।

ਪੂਰਾ ਮਾਮਲਾ-

ਜਸਵਿੰਦਰ ਸਿੱਧੂ ਨੇ ਮਈ 2000 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਾਉਂਕੇ ਖੋਸਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨਾਲ ਆਪਣੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਕੈਨੇਡਾ ਦੀ ਜੰਮਪਲ 25 ਸਾਲਾ ਜਸਵਿੰਦਰ ਸਿੱਧੂ ਦੀ ਗਲ਼ ਵੱਢੀ ਲਾਸ਼ ਬਰਾਮਦ ਹੋਈ ਸੀ। ਪੁਲਿਸ ਮੁਤਾਬਿਕ ਜੱਸੀ ਤੇ ਮਿੱਠੂ ਨੂੰ ਅਣਖ ਖ਼ਾਤਰ ਕਤਲ ਕਰਨ ਲਈ ਸੁਪਾਰੀ ਦਿੱਤੀ ਗਈ ਸੀ, ਪਰ ਮਿੱਠੂ ਬਚ ਗਿਆ ਸੀ। ਹੁਣ ਇਸੇ ਅਣਖ ਖ਼ਾਤਰ ਕਤਲ ਦੇ ਮਾਮਲੇ ਵਿੱਚ ਜੱਸੀ ਦੀ ਮਾਂ 65 ਸਾਲਾ ਮਲਕੀਤ ਕੌਰ ਤੇ ਉਸ ਦੇ ਮਾਮੇ 70 ਸਾਲਾ ਸੁਖਵਿੰਦਰ ਸਿੰਘ ਨੂੰ ਪੰਜਾਬ ਲਿਆਂਦਾ ਜਾਵੇਗਾ।

SHOW MORE