HOME » Videos » Punjab
Share whatsapp

'ਚਾਚਾ ਚਤਰਾ' ਨੇ ਵੀ ਪਾਈ ਵੋਟ, ਚਾਚੀ ਬਾਰੇ ਕੀਤੀ ਅਜਿਹੀ ਗੱਲ ਕਿ ਹਾਸੇ ਬਿਨਾਂ ਨਹੀਂ ਰਹਿ ਸਕੋਗੇ..

Punjab | 04:33 PM IST May 19, 2019

ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ ਨੇ ਲੁਧਿਆਣਾ ਵਿੱਚ ਆਪਣੀ ਵੋਟ ਪਾਈ ਹੈ। ਇਸ ਦੌਰਾਨ ਲੋਕਾਂ ਨੇ ਭੱਲਾ ਨਾਲ ਸੈਲਫੀਆਂ ਵੀ ਲਈਆਂ। ਉਨ੍ਹਾਂ ਨੇ ਚੰਗੇ ਤੇ ਲਾਇਕ ਉਮੀਦਵਾਰ ਦੀ ਜਿੱਤ ਦੀ ਕਾਮਨਾ ਕੀਤੀ।

ਉਨ੍ਹਾਂ ਕਿਹਾ ਕਿ ਬੇਰੁਜਗਾਰੀ ਨੌਕਰੀਆਂ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਮੁੱਖ ਮੁੱਦਾ ਹੈ। ਅਸੀਂ ਇਨ੍ਹਾਂ ਨੂੰ ਖਤਮ ਕਰਕੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋ ਸਕਦੇ ਹਾਂ ਪਰ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਅਸੀਂ ਇੱਕ ਇਮਾਨਦਾਰ ਸਰਕਾਰੀ ਦੀ ਚੋਣ ਕਰੀਏ।

ਮੇਰੇ ਹੋਏ ਵੋਟਾ ਦੀਆਂ ਵੋਟਾਂ ਪੈਣ ਬਾਰੇ ਜਸਵਿੰਦਰ ਭੱਲਾ ਨੇ ਕਿਹਾ ਕਿ ਹੁਣੇ ਹੀ ਕੋਈ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ ਚਾਚਾ ਜੀ ਵੋਟ ਪਾਉਣ ਆਏ ਹੋ ਤਾਂ ਮੈਂ ਕਿਹਾ ਹਾਂ, ਉਸਨੇ ਕਿਹਾ ਤੇ ਫਿਰ ਪਾ ਕਿਉਂ ਨਹੀਂ ਰਹੇ ਤਾਂ ਮੈਂ ਕਿਹਾ ਕਿ ਤੁਹਾਡੀ ਚਾਚੀ ਵੋਟ ਪਾ ਗਈ ਤਾਂ ਉਨ੍ਹੇ ਕਿਹਾ ਕਿ ਚਾਚੀ ਨੇ ਤੁਹਾਡੇ ਨਾਲ ਹੀ ਆਉਣਾ ਸੀ ਪਰ ਮਾਂ ਨੇ ਕਿਹਾ ਇਹੀ ਤਾਂ ਦੁੱਖ ਹੈ ਕਿ ਉਹ ਹਰ ਵਾਰ ਵੋਟ ਪਾ ਜਾਂਦੀ ਹੈ ਪਰ ਐਡੀ ਨਿਰਮੋਹੀ ਹੈ ਕਿ ਮੈਨੂੰ ਹੀ ਨਹੀਂ ਮਿਲਦੀ। ਉਨ੍ਹਾਂ ਕਿਹਾ ਜਿੱਥੇ ਮਰੇ ਹੋਏ ਲੋਕਾਂ ਦੀਆਂ ਵੋਟਾਂ ਪੈ ਜਾਂਦੀਆਂ ਹਨ ਉੱਥੋਂ ਇਮਾਨਦਾਰੀ ਦੀ ਕੀ ਆਸ ਰੱਖਦੇ ਹੋ ਪਰ ਜੇਕਰ ਇਮਾਨਦਾਰ ਨੇਤਾ ਨੂੰ ਅੱਗੇ ਲੈ ਕੇ ਆਈਏ ਤਾਂ ਦੇਸ਼ ਬਹੁਤ ਤਰੱਕੀ ਕਰ ਸਕਦਾ ਹੈ।

SHOW MORE