HOME » Videos » Punjab
Share whatsapp

ਬੇਅਦਬੀ ਕਾਂਡ: ਜਸਟਿਸ ਜ਼ੋਰਾ ਸਿੰਘ ਭਲਕੇ ਖੋਲ੍ਹਣਗੇ ਸਾਰੇ ਭੇਤ

Punjab | 08:32 PM IST Jan 08, 2019

ਬਾਦਲ ਸਰਕਾਰ ਸਮੇਂ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦੀ ਜਾਂਚ ਕਰਨ ਵਾਲੇ ਕਮਿਸ਼ਨ ਦੇ ਮੁਖੀ ਜਸਟਿਸ (ਸੇਵਾ ਮੁਕਤ) ਜੋਰਾ ਸਿੰਘ ਹੁਣ ਕਾਂਗਰਸ ਤੇ ਅਕਾਲੀ ਸਰਕਾਰ ਦੇ ਭੇਤ ਖੋਲ੍ਹਣਗੇ। ਜਸਟਿਸ ਜੋਰਾ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਭਲਕੇ ਇਕ ਪ੍ਰੈੱਸ ਕਾਨਫ਼ਰੰਸ ਕਰ ਕੇ ਬਾਦਲ ਸਰਕਾਰ ਤੇ ਹੁਣ ਕਾਂਗਰਸ ਵੱਲੋਂ ਉਨ੍ਹਾਂ ਦੀ ਬੇਅਦਬੀ ਕਾਂਡ ਬਾਰੇ ਰਿਪੋਰਟ ਨੂੰ ਦਬਾਉਣ ਬਾਰੇ ਸਾਰੇ ਰਾਜ਼ ਖੋਲ੍ਹਣਗੇ।

ਇਸ ਸਬੰਧੀ ਜਸਟਿਸ ਜੋਰਾ ਸਿੰਘ ਨੇ ਇਕ ਵੀਡੀਓ ਰਾਹੀਂ ਕਿਹਾ ਹੈ ਕਿ ਉਨ੍ਹਾਂ ਨੇ ਬੜੀ ਬਰੀਕੀ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਸੀ ਪਰ ਦੋਵਾਂ ਸਰਕਾਰਾਂ ਨੇ ਇਸ ਉਤੇ ਪਰਦਾ ਪਾਉਣ ਵਿਚ ਕੋਈ ਕਸਰ ਨਹੀਂ ਛੱਡੀ। ਹੁਣ ਸਮਾਂ ਆ ਗਿਆ ਹੈ ਕਿ ਉਹ ਇਸ ਬਾਰੇ ਸਾਰੇ ਖੁਲਾਸੇ ਕਰਕੇ ਅਸਲ ਸੱਚ ਸਾਹਮਣੇ ਲਿਆਉਣ। ਦੱਸ ਦਈਏ ਕਿ ਜਸਟਿਸ ਜੋਰਾ ਸਿੰਘ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਸਨ। ਜਸਟਿਸ ਜੋਰਾ ਸਿੰਘ ਨੇ ਬਾਦਲ ਸਰਕਾਰ ਸਮੇਂ ਰਿਪੋਰਟ ਸੌਂਪੀ ਸੀ ਪਰ ਇਸ ਰਿਪੋਰਟ ਨੂੰ ਹੁਣ ਤੱਕ ਦੱਬੀ ਰੱਖਿਆ ਗਿਆ।

SHOW MORE