ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਤੋਂ ਲਏ ਸਨ 10 ਕਰੋੜ: ਕਮਲਜੀਤ ਬਰਾੜ
Punjab | 06:46 PM IST Dec 04, 2022
ਚੰਡੀਗੜ੍ਹ- ਸਾਬਕਾ ਕਾਂਗਰਸੀ ਕਮਲਜੀਤ ਬਰਾੜ ਨੇ ਮੌਜੂਦਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਉਤੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਤੋਂ 10 ਕਰੋੜ ਰੁਪਏ ਲਏ ਸਨ। ਕਮਲਜੀਤ ਬਰਾੜ ਨੇ ਕਿਹਾ ਕਿ ਵੜਿੰਗ ਨੇ 4 ਕਰੋੜ ਟਿਕਟ ਲਈ ਅਤੇ 6 ਕਰੋੜ ਰੁਪਏ ਉਧਾਰ ਲਏ ਸਨ। ਉਨ੍ਹਾਂ ਇਹ ਵੀ ਕਿਹਾ ਰਾਜਾ ਵੜਿੰਗ ਨੇ ਸਰਕਾਰ ਨਾਲ ਸਮਝੌਤਾ ਕਰਵਾ ਕੇ ਸਿੱਧੂ ਮੂਸੇਵਾਲਾ ਦਾ ਸਸਕਾਰ ਕਰਵਾਇਆ ਸੀ, ਇਸੇ ਤਹਿਤ ਕਾਂਗਰਸ ਪ੍ਰਧਾਨ ਨੂੰ ਸਪੈਸ਼ਲ ਸੁਰੱਖਿਆ ਮਿਲੀ ਹੈ। ਸ. ਬਰਾੜ ਨੇ ਕਿਹਾ ਕਿ ਰਾਜਾ ਵੜਿੰਗ ਜਿਥੋ ਵੀ ਚੋਣ ਲੜੇਗਾ ਮੈਂ ਉਹਦੇ ਖਿਲਾਫ ਚੋਣ ਲੜਾਂਗਾ।
ਦੱਸ ਦਈਏ ਕਿ ਕਮਲਜੀਤ ਬਰਾੜ ਕਿਸੇ ਵੇਲੇ ਕਾਂਗਰਸ ਪ੍ਰਧਾਨ ਦੇ ਨੇੜੇ ਵੀ ਰਹੇ ਹਨ। ਉਨ੍ਹਾਂ ਨੇ ਚੋਣਾਂ ਦੌਰਾਨ ਰਾਜਾ ਵੜਿੰਗ ਦੇ ਹੱਕ ਵਿੱਚ ਵੀ ਚੋਣ ਪ੍ਰਚਾਰ ਕੀਤਾ ਸੀ। ਸ. ਬਰਾੜ ਨੇ ਕਿਹਾ ਮੈਂ ਚੋਣਾਂ ਦੌਰਾਨ ਰਾਜਾ ਵੜਿੰਗ ਦੇ ਹਲਕੇ ਅਤੇ ਸਿੱਧੂ ਮੂਸੇਵਾਲਾ ਦੇ ਹਲਕੇ ਵਿੱਚ ਗਿਆ ਸੀ। ਉਸ ਦੌਰਾਨ ਇਹ ਸਾਰੀਆਂ ਚੀਜਾਂ ਮੇਰੇ ਸਾਹਮਣੇ ਆਈਆਂ ਹਨ। ਕਾਬਲੇਗੌਰ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਕਮਲਜੀਤ ਬਰਾੜ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ
-
ਐਸਜੀਪੀਸੀ ਮੈਂਬਰ ਸਿਆਲਿਕਾ ਵੱਲੋਂ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ