HOME » Top Videos » Punjab
ਅਕਾਲੀਆਂ ਦੇ ਸਵਾਲ 'ਤੇ ਸੀਐੱਮ ਨੇ ਜੇਬ੍ਹ 'ਚੋਂ ਕੱਢੀ ਇਹ ਤਸਵੀਰ, ਪਿਆ ਗਿਆ ਰੌਲਾ..
Punjab | 06:22 PM IST Dec 14, 2018
ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ CM ਬਣਾਏ ਜਾਣ ਦਾ ਮੁੱਦਾ ਵੀ ਅੱਜ ਸਦਨ ਅੰਦਰ ਗੂੰਜਿਆ। ਅਕਾਲੀ ਦਲ ਨੇ ਕਮਲਨਾਥ ਨੂੰ CM ਬਣਾਏ ਜਾਣ 'ਤੇ ਇਤਰਾਜ਼ ਜਤਾਇਆ, ਜਿਸ 'ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਉੱਪਰ ਬੇਵਜ੍ਹਾ ਸਿਆਸਤ ਕਰਨ ਦੇ ਇਲਜ਼ਾਮ ਲਗਾਏ।
ਉਹਨਾਂ 1984 ਦੇ ਮੁੱਦੇ ਦਾ ਸਿਆਸੀਕਰਨ ਲਈ ਅਕਾਲੀ ਦਲ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਕਮਲਨਾਥ 'ਤੇ ਸਿਰਫ ਇਲਜ਼ਾਮ ਹਨ ਤੇ ਕਾਨੂੰਨ ਆਪਣਾ ਕੰਮ ਕਰ ਰਿਹੈ। ਮੁੱਖ ਮੰਤਰੀ ਨੇ ਸਦਨ ਅੰਦਰ ਪ੍ਰਕਾਸ਼ ਸਿੰਘ ਬਾਦਲ ਅਤੇ ਕਮਲਨਾਥ ਦੀ ਇੱਕ ਤਸਵੀਰ ਵੀ ਵਿਖਾਈ, ਜਿਸ ਵਿੱਚ ਬਾਦਲ, ਕਮਲਨਾਥ ਨੂੰ ਗੁਲਦਸਤਾ ਭੇੰਟ ਕਰ ਰਹੇ ਹਨ।