HOME » Top Videos » Punjab
Share whatsapp

23 ਸਾਲ ਦੀ ਉਮਰੇ ਸਰਪੰਚ ਬਣੀ ਗੁਰਕੀਰਤ ਕੌਰ ਦੇ ਬੁਲੰਦ ਹੌਸਲੇ, ਪੜ੍ਹਾਈ ਦੇ ਨਾਲ-ਨਾਲ ਕਰੇਗੀ ਸਰਪੰਚੀ

Punjab | 05:22 PM IST Jan 04, 2019

ਪੰਜਾਬ ਵਿਚ ਹਾਲ ਹੀ ਵਿਚ ਹੋਈਆਂ ਪੰਚਾਇਤੀ ਚੋਣਾਂ ਵਿਚ ਕਪੂਰਥਲੇ ਦੇ ਪਿੰਡ ਬਿਸ਼ਨਪੁਰ ਵਿਚ 23 ਸਾਲਾ ਗੁਰਕੀਰਤ ਕੌਰ ਸਰਪੰਚ ਚੁਣੀ ਗਈ ਹੈ। ਗੁਰਕੀਰਤ ਕੌਰ ਅਜੇ ਪੜ੍ਹਾਈ ਪੂਰੀ ਕਰ ਰਹੀ ਹੈ ਪਰ ਉਸ ਦਾ ਕਹਿਣਾ ਹੈ ਕਿ ਉਹ ਨਾਲ-ਨਾਲ ਪਿੰਡ ਨੂੰ ਵਿਕਾਸ ਦੀਆਂ ਲੀਹਾਂ ਉਤੇ ਪਾਉਣ ਲਈ ਵੀ ਪੂਰੀ ਕੋਸ਼ਿਸ਼ ਕਰੇਗੀ। ਇਸ ਪਿੰਡ ਦੀ ਆਬਾਦੀ 2000 ਹੈ ਤੇ 1075 ਵੋਟਾਂ ਹਨ। ਇਸ ਪਿੰਡ ਵਿਚ ਦੋ ਔਰਤਾਂ ਵਿਚ ਮੁਕਾਬਲਾ ਸੀ। ਗੁਰਕੀਰਤ ਕੌਰ ਨੇ 171 ਵੋਟਾਂ ਦੇ ਫਰਕ ਨਾਲ ਪਿੰਡ ਦੀ ਅੰਦਲੀ ਨੂੰ ਹਰਾਇਆ।

ਗੁਰਕੀਰਤ ਨੇ ਹਾਲ ਹੀ ਵਿਚ ਆਪਣੀ ਐਮਸੀਏ ਪੂਰੀ ਕੀਤੀ ਹੈ ਤੇ ਹੁਣ ਪੀਸੀਐਸ ਦੀ ਤਿਆਰੀ ਕਰ ਰਹੀ ਹੈ। ਛੋਟੀ ਉਮਰੇ ਸਰਪੰਚ ਬਣਨ ਵਾਲੀ ਗੁਰਕੀਰਤ ਦੇ ਇਰਾਦਾ ਵੀ ਬੁਲੰਦ ਹਨ। ਉਸ ਦਾ ਕਹਿਣਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਉਹ ਪਿੰਡ ਦੇ ਵਿਕਾਸ ਵੱਲ ਵੀ ਖਾਸ ਧਿਆਨ ਦੇਵੇਗੀ। ਉਹ ਪਿੰਡ ਦੇ ਸਕੂਲ, ਸੀਵਰੇਜ਼ ਤੇ ਪੱਕੀਆਂ ਸੜਕਾਂ ਵੱਲ ਖਾਸ ਧਿਆਨ ਦੇਵੇਗੀ। ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬੇਵਜ੍ਹਾ ਦੇ ਲੜਾਈ ਝਗੜਿਆਂ ਵਿਚ ਉਲਝਣ ਦੀ ਥਾਂ ਪਿੰਡ ਦੇ ਵਿਕਾਸ ਵੱਲ ਧਿਆਨ ਦੇਣ।

ਉਸ ਦਾ ਇਹ ਮੰਨਣਾ ਹੈ ਕਿ ਸਰਕਾਰ ਨੂੰ ਸਰਪੰਚਾਂ ਦੇ ਕਾਰਜ ਖੇਤਰ ਨੂੰ ਡਿਜੀਟਲ ਕਰਨਾ ਚਾਹੀਦਾ ਹੈ। ਤਾਂ ਜੋ ਵਿਕਾਸ ਕੰਮਾਂ ਵਿਚ ਤੇਜੀ ਆ ਸਕੇ। ਗੁਰਕੀਰਤ, ਜਿਸ ਨੂੰ ਰਾਜਨੀਤੀ ਦਾ ਖੇਤਰ ਵਿਰਾਸਤ ਵਿਚ ਮਿਲਿਆ ਹੈ, ਜਿਥੇ ਉਸ ਦੇ ਪਿਤਾ ਲੰਮਾ ਸਮਾਂ ਪਿੰਡ ਦੇ ਸਰਪੰਚ ਰਹਿਣ ਤੋਂ ਬਾਅਦ ਹਾਲ ਹੀ ਵਿਚ ਹੋਏ ਬਲਾਕ ਸੰਮਤੀ ਚੋਣਾਂ ਜਿੱਤੇ ਹਨ, ਉਥੇ ਉਸ ਦੀ ਮਾਂ ਵੀ ਜਿਲ੍ਹਾ ਪ੍ਰੀਸ਼ਦ ਚੋਣਾਂ ਜਿੱਤੀ ਹੈ। ਗੁਰਕੀਰਤ ਦੇ ਸਰਪੰਚ ਬਣਨ ਉਤੇ ਉਸ ਦੇ ਪਰਿਵਾਰ ਸਮੇਤ ਪੂਰੇ ਪਿੰਡ ਨੂੰ ਮਾਣ ਹੈ।

 

 

SHOW MORE