HOME » Top Videos » Punjab
Share whatsapp

ਕਾਰਗਿਲ ਜੰਗ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੱਜ ਵੀ ਸਰਕਾਰੀ ਵਾਅਦੇ ਵਫ਼ਾ ਹੋਣ ਦੀ ਉਡੀਕ

Punjab | 06:52 PM IST Jul 21, 2019

ਕਾਰਗਿਲ ਜੰਗ ਵਿਚ ਸੈਂਕੜੇ ਜਵਾਨ ਸ਼ਹੀਦ ਹੋਏ, ਜਿਨ੍ਹਾਂ ਨੂੰ ਯਾਦ ਕਰਕੇ ਅੱਜ ਵੀ ਸਾਡੀਆਂ ਅੱਖਾਂ ਨਮ ਹੋ ਜਾਂਦੀਆਂ ਹਨ, ਪਰ ਤਰਾਸਦੀ ਇਹ ਹੈ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮੇਂ ਦੀਆਂ ਸਰਕਾਰ ਦੁਰਕਾਰ ਚੁੱਕੀਆਂ ਹਨ। 20 ਸਾਲ ਬੀਤਣ ਦੇ ਬਾਵਜੂਦ ਸਰਕਾਰਾਂ ਨੇ ਇਨ੍ਹਾਂ ਪਰਿਵਾਰ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ।

ਕਾਰਗਿਲ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਿੰਡਾਂ ਜਾਂ ਚੌਂਕਾਂ ਵਿਚ ਬੁੱਤ ਲਗਾ ਕੇ ਆਪਣੇ ਆਪ ਨੂੰ ਮਹਾਨ ਦੱਸਣ ਵਾਲੀਆਂ ਸਾਡੀਆਂ ਸਰਕਾਰ ਲਈ ਸ਼ਰਮ ਦੀ ਗੱਲ ਹੈ ਕਿ ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਅੱਜ ਤੱਕ ਰੁਲ ਰਹੇ ਹਨ। ਕਿਸੇ ਨੂੰ ਮੁਆਵਜ਼ਾ ਨਹੀਂ ਮਿਲਿਆ। ਕਿਸੇ ਨਾਲ ਸਰਕਾਰੀ ਵਾਅਦੇ 20 ਸਾਲ ਬਾਅਦ ਵੀ ਵਫ਼ਾ ਨਹੀਂ ਹੋਏ। ਗੁਰਦਾਸਪੁਰ ਦੇ ਪਿੰਡ ਆਲਮਾ ਦੇ ਰਹਿਣ ਵਾਲੇ ਕਾਰਗਿਲ ਸ਼ਹੀਦ ਲਾਂਸ ਨਾਇਕ ਰਣਵੀਰ ਸਿੰਘ ਨੇ ਜੰਗ ਦੌਰਾਨ ਆਪਣੀ ਜਾਨ ਤੇ ਪਰਿਵਾਰ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਲਈ ਆਪਣਾ ਫ਼ਰਜ਼ ਨਿਭਾਇਆ, ਪਰ ਉਨ੍ਹਾਂ ਦੀ ਸ਼ਹਾਦਤ ਦੇ 20 ਸਾਲਾਂ ਬਾਅਦ ਵੀ ਸਰਕਾਰ ਨੇ ਪਰਿਵਾਰ ਕੀਤੇ ਨਾਲ ਵਾਅਦੇ ਵਫ਼ਾ ਨਹੀਂ ਕੀਤੇ ਹਨ।

ਕਾਰਗਿਲ ਜੰਗ ਦੌਰਾਨ ਗੁਰਦਾਸਪੁਰ ਦੇ ਪਿੰਡ ਭਟੋਆ ਦਾ ਜਵਾਨ ਮੇਜਰ ਸਿੰਘ ਵੀ ਦੇਸ਼ ਲਈ ਕੁਰਬਾਨ ਹੋਇਆ ਸੀ, ਘਰ ਵਿਚ ਦਾਦੀ ਦੀ ਮੌਤ ਹੋਈ ਹੋਣ ਦੇ ਬਾਵਜੂਦ ਮੇਜਰ ਸਿੰਘ ਦੇਸ਼ ਲਈ ਕਾਰਗਿਲ ਦੇ ਮੈਦਾਨ ਵਿਚ ਡਟੇ ਤੇ ਸ਼ਹਾਦਤ ਦਾ ਜਾਮ ਪੀਤਾ, ਪਰ ਅੱਜ ਤੱਕ ਸਰਕਾਰ ਨੇ ਸ਼ਹਾਦਤ ਮੌਕੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ। ਇੰਨਾ ਹੀ ਨਹੀਂ, ਹੁਣ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 15 ਅਗਸਤ ਤੇ 26 ਜਨਵਰੀ ਦੇ ਸਰਕਾਰੀ ਸਮਾਗਮਾਂ ਵਿਚ ਸੱਦਾ ਦੇਣਾ ਵੀ ਬੰਦ ਕਰ ਦਿੱਤਾ ਹੈ।

SHOW MORE