HOME » Top Videos » Punjab
Share whatsapp

Karnal IED ਕੇਸ ਦਾ ਮਾਸਟਰ ਮਾਈਂਡ ਨਛੱਤਰ ਸਿੰਘ ਵਿਸਫੋਟਕ ਸਮੇਤ ਕਾਬੂ

Punjab | 05:26 PM IST Sep 08, 2022

ਚੰਡੀਗੜ- ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਪੁਲਿਸ ਨੇ ਕਰਨਾਲ ਆਈਈਡੀ (Karnal IED) ਕੇਸ ਦਾ ਮਾਸਟਰ ਮਾਈਂਡ ਨਛੱਤਰ ਸਿੰਘ ਵਿਸਫੋਟਕ ਸਮੱਗਰੀ ਸਮੇਤ ਕਾਬੂ ਕੀਤਾ ਹੈ। ਨਛੱਤਰ ਸਿੰਘ ਕੋਲੋਂ ਪੁਲਿਸ ਨੇ ਡੇਢ ਕਿਲੋ ਦੇ ਕਰੀਬ ਵਿਸਫੋਟਕ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ।  ਇਸ ਦੇ ਨਾਲ ਹੀ ਪੁਲਿਸ ਨੇ ਦੋ ਨਾਮੀ ਗੈਂਗਸਟਰ ਕਾਬੂ ਕੀਤੇ। ਇਸ ਸਬੰਧੀ ਖੁਲਾਸਾ ਹੋਇਆ ਹੈ ਕਿ ਕੈਨੇਡਾ ਵਿੱਚ ਬੈਠੇ ਅੱਤਵਾਦੀ ਰਿੰਦਾ ਅਤੇ ਰਿੰਦਾ ਦੇ ਇਸ਼ਾਰੇ 'ਤੇ ਦਹਿਸ਼ਤ ਦਾ ਨਜ਼ਾਰਾ ਦਿਖਾਉਣਾ ਸੀ, ਉਸ ਕੋਲੋਂ ਆਰਡੀਐਕਸ ਨਾਜਾਇਜ਼ ਪਿਸਤੌਲ ਬਰਾਮਦ ਹੋਇਆ ਹੈ। ਸੂਤਰਾਂ ਅਨੁਸਾਰ ਨਛੱਤਰ ਸਿੰਘ ਪੰਜਾਬ ਵਿੱਚ ਇੱਕ ਵਾਰ ਫੇਰ ਦਹਿਸ਼ਤ ਫੈਲਾਉਣਾ ਚਾਹੁੰਦਾ ਸੀ।  ਦੱਸ ਦਈਏ ਕਿ ਇਸੇ ਸਾਲ 4 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ  ਕਰਨਾਲ ਨੇੜੇ ਇੱਕ ਇਨੋਵਾ ਗੱਡੀ ਵਿਚੋਂ ਵਿਸਫੋਟਕ ਸਮਗੱਰੀ ਤਿੰਨ ਅਤਿਵਾਦੀਆਂ ਸਮੇਤ ਗ੍ਰਿਫਤਾਰ ਕੀਤਾ ਸੀ।

SHOW MORE