HOME » Top Videos » Punjab
Share whatsapp

ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਹ ਜਾਣਨਾ ਜ਼ਰੂਰੀ..

Punjab | 10:52 AM IST Oct 15, 2019

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 30 ਦਿਨ ਪਹਿਲਾਂ ਆਨ-ਲਾਈਨ ਅਪਲਾਈ ਕਰਨਾ ਹੋਏਗਾ। ਜਿਸ ਲਈ ਅਗਲੇ ਇੱਕ ਦੋ ਦਿਨਾਂ ਚ ਵੈਬਸਾਈਟ ਸ਼ੁਰੂ ਕਰ ਦਿੱਤੀ ਜਾਵੇਗੀ। ਰੰਧਵਾ ਮੁਤਾਬਕ ਇਸ ਦੌਰਾਨ ਸ਼ਰਧਾਲੂਆਂ ਦੇ ਪਾਸਪੋਰਟ 'ਤੇ ਮੋਹਰ ਨਹੀਂ ਸਗੋਂ ਪਰਚੀ ਲੱਗੇਗੀ ਇੱਕ ਸ਼ਰਧਾਲੂ ਸਾਲ ਵਿੱਚ ਇੱਕ ਵਾਰ ਦਰਸ਼ਨਾਂ ਲਈ ਕਰਤਾਰਪੁਰ ਜਾ ਸਕੇਗਾ। ਜਿਹੜੇ ਸ਼ਰਧਾਲੂ ਇਸ ਲਾਂਘੇ ਦੇ ਰਾਸਤੇ ਕਰਤਾਰਪੁਰ ਨਹੀਂ ਜਾ ਸਕਰਣਗੇ। ਉਨਾਂ ਲਈ ਧੁੱਸੀ ਬੰਨ੍ਹ ਕੋਲ 60 ਫੁੱਟ ਉੱਚਾ ਲਿਫਟ ਵਾਲਾ ਟਾਵਰ ਬਣਾਇਆ ਜਾਵੇਗਾ। ਜਿਸ 'ਤੇ ਖੜ੍ਹੇ ਹੋ ਕੇ ਸ਼ਰਧਾਲੂ ਦੂਰਬੀਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ 8 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਉਦਘਾਟਨ ਦਾ ਐਲਾਨ ਕੀਤਾ ਜਾ ਚੁੱਕਿਆ। ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਾਬਾ ਨਾਨਕ ਪੁੱਜਣਗੇ ਤੇ ਇਸ ਲਾਂਘੇ ਦਾ ਉਦਘਟਾਨ ਕਰ ਸਿੱਖਾਂ ਦੀ ਦਹਾਕਿਆਂ ਦੀ ਚਾਹਤ ਨੂੰ ਪੂਰਾ ਕਰਨਗੇ।

ਲਾਂਘੇ ਸਬੰਧੀ ਕਿੰਨਾਂ ਕੁ ਕੰਮ ਬਾਕੀ ਹੈ ਇਸ ਸਭਾ ਦਾ ਨਿਰੀਖਣ ਕਰਨ ਲਈ ਸੋਮਵਾਰ ਨੂੰ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਡੇਰਾ ਬਾਬਾ ਨਾਨਕ ਪੁੱਜੇ। ਇਸ ਮੌਕੇ ਕੇਂਦਰ ਤੇ ਪੰਜਾਬ ਦੇ ਕਈ ਅਧਿਕਾਰੀਆਂ ਤੋਂ ਇਲਾਵਾ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵ ਵੀ ਮੌਜੂਦ ਰਹੇ। ਰੰਧਾਵਾ ਮੁਤਾਬਕ ਕੇਦਰੀ ਗ੍ਰਹਿ ਸਕੱਤਰ ਨੇ ਪ੍ਰਧਾਨ ਮੰਤਰੀ ਦੀ 8 ਨਵੰਬਰ ਦੀ ਫੇਰੀ ਨੂੰ ਲੈ ਕੇ ਅਧਿਕਾਰੀਆਂ ਨਾਲ ਚਰਚਾ ਕੀਤੀ। ਇੰਨਾਂ ਹੀ ਨਹੀਂ ਰੰਧਾਵਾ ਨੇ ਦਾਅਵਾ ਕੀਤਾ ਹੈ ਕਿ 31 ਅਕਤੂਬਰ ਤੱਕ ਲਾਂਘੇ ਦਾ ਸਾਰਾ ਕੰਮ ਪੂਰਾ ਹੋ ਜਾਵੇਗਾ।

SHOW MORE