HOME » Top Videos » Punjab
Share whatsapp

ਪਾਕਿ ਨੂੰ ਪਹਿਲਾਂ ਲਾਂਘਾ ਯਾਦ ਨਹੀਂ ਆਇਆ, ਹੁਣ ਸਿੱਖਾਂ ਦਾ ਹਮਦਰਦ ਬਣ ਗਿਆ: ਕੈਪਟਨ

Punjab | 01:34 PM IST Nov 04, 2019

ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਸਿਰੇ ਲੱਗ ਗਿਆ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਿੱਛੇ ਪਾਕਿਸਤਾਨ ਦੀ ਸਾਜਿਸ਼ ਨਜ਼ਰ ਆ ਰਹੀ ਹੈ। ਕੈਪਟਨ ਨੇ ਸਵਾਲ ਕੀਤਾ ਹੈ ਕਿ ਪਾਕਿਸਤਾਨ ਨੂੰ 70 ਸਾਲ ਪਹਿਲਾਂ ਲਾਂਘਾ ਖੋਲਣ ਤੇ ਬਾਬਾ ਨਾਨਕ ਯੂਨੀਵਰਸਿਟੀ ਬਣਾਉਣ ਦੀ ਯਾਦ ਨਹੀਂ ਆਈ।

ਹੁਣ ਜਦੋਂ ਪੰਜਾਬ ਦਾ ਮਾਹੌਲ ਵਿਗਾੜਨ ਲਈ 20-20 ਮੁਹਿੰਮ ਛੇੜੀ ਗਈ ਹੈ ਤਾਂ ਪਾਕਿਸਤਾਨ ਵੀ ਇਸ ਨੂੰ ਹਵਾ ਦੇਣ ਲਈ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਹੁਣ ਸਿੱਖਾਂ ਦਾ ਹਮਦਰਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ, ਜੇ ਇਸ ਨੂੰ ਹਮਦਰਦੀ ਸੀ ਤਾਂ ਪਹਿਲਾਂ ਸਿੱਖਾਂ ਦੀਆਂ ਇਹ ਮੰਗਾਂ ਕਿਉਂ ਨਹੀਂ ਪੂਰੀਆਂ ਕੀਤੀਆਂ।

SHOW MORE