HOME » Top Videos » Punjab
Share whatsapp

ਕਰਤਾਰਪੁਰ ਲਾਂਘਾ: ਗੱਲ ਸ਼ਾਂਤੀ ਦੀ, ਸਮਰਥਨ ਖ਼ਾਲਿਸਤਾਨੀਆਂ ਦਾ?

Punjab | 09:17 AM IST Nov 29, 2018

ਕਰਤਾਰਪੁਰ ਕਾਰੀਡੋਰ ਦੇ ਨੀਂਹ ਪੱਥਰ ਦੇ ਸਮਾਗਮ ਚ PSGPC ਦਾ ਮੈਂਬਰ ਤੇ ਹਾਫ਼ਿਜ਼ ਸ਼ਾਇਦ ਦਾ ਕਰੀਬੀ ਮੰਨਿਆ ਜਾਂਦਾ ਗੋਪਾਲ ਚਾਵਲਾ ਵੀ ਮੌਜੂਦ ਸੀ। ਗੋਪਾਲ ਚਾਵਲਾ ਤੇ ਅੰਮ੍ਰਿਤਸਰ ਚ ਨਿਰੰਕਾਰੀ ਭਵਨ ਤੇ ਹੋਏ ਹਮਲੇ ਦੇ ਵੀ ਇਲਜ਼ਾਮ ਹਨ। ਗੋਪਾਲ ਚਾਵਲਾ ਨੂੰ ਖ਼ਾਲਿਸਤਾਨ ਸਮਰਥਕ ਵੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਚਾਵਲਾ ਸਮੇਂ ਸਮੇਂ ਭਾਰਤੀ ਅਧਿਕਾਰੀਆਂ ਦੇ ਰਾਹ ਚ ਰੁਕਾਵਟਾਂ ਪਾਉਂਦਾ ਰਿਹਾ ਹੈ। ਜੋ ਭਾਰਤੀ ਅਧਿਕਾਰੀਆਂ ਨੂੰ ਸਿੱਖ ਸ਼ਰਧਾਲੂਆਂ ਨਾਲ ਮਿਲਣ ਤੋਂ ਰੋਕਦਾ ਰਿਹਾ ਹੈ।

ਖ਼ਾਸ ਗੱਲ ਇਹ ਸੀ ਕਿ ਚਾਵਲਾ ਪਾਕਿਸਤਾਨ ਦੇ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਮੌਜੂਦ ਸੀ। ਗੋਪਾਲ ਚਾਵਲਾ ਦੀ ਪਾਕਿਸਤਾਨ ਫ਼ੌਜ ਮੁਖੀ ਨਾਲ ਮਿਲਣ ਦੀ ਤਸਵੀਰ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ ਤੇ ਪੰਜਾਬ ਕਾਂਗਰਸ ਨੇ ਇਸ ਤੇ ਸਖ਼ਤ ਇਤਰਾਜ਼ ਜ਼ਾਹਿਰ ਕੀਤਾ ਹੈ।

SHOW MORE