HOME » Top Videos » Punjab
Share whatsapp

ਕਰਤਾਰਪੁਰ ਲਾਂਘੇ ਦੀ ਉਸਾਰੀ: ਭਾਰਤ ਵਾਲੇ ਪਾਸੇ ਸਿਰਫ ਲਾਲ ਝੰਡੀ, ਪਾਕਿਸਤਾਨ ਨੇ ਨੇੜੇ ਲਾਇਆ ਕੰਮ..

Punjab | 03:20 PM IST Jan 16, 2019

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ 35 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ ਜਦ ਕਿ ਭਾਰਤ ਵਾਲੇ ਪਾਸੇ ਸਿਰਫ ਲਾਲ ਝੰਡੀਆਂ ਦਿਸ ਰਹੀਆਂ ਹਨ। ਹਾਲਤ ਇਹ ਹੈ ਕਿ ਹਾਲੇ ਵੀ ਕੇਂਦਰ ਤੇ ਪੰਜਾਬ ਸਰਕਾਰ ਇਸਦਾ ਸਿਹਰਾ ਲੈਣ ਦੇ ਸਿਆਸਤ ਵਿੱਚ ਹੀ ਉਲਝੀ ਹੋਈ ਹੈ। ਭਾਰਤ ਵਾਲੇ ਪਾਸੇ ਇਸ ਲਾਂਘੇ ਨੂੰ ਲੈ ਕੇ ਕਿੰਨਾ ਕੰਮ ਹੋਇਆ ਹੈ ਇਸਦਾ ਜਾਇਜ਼ਾ ਨਿਊਜ਼ 18 ਪੰਜਾਬ ਦੇ ਪੱਤਰਕਾਰ ਰਾਜੀਵ ਸ਼ਰਮਾ ਨੇ ਲਿਆ ਹੈ। ਇਸ ਸਾਰੀ ਰਿਪੋਰਟ ਦੀ ਜ਼ਮੀਨੀ ਹਕੀਕਤ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਉੱਪਰ ਅੱਪਲੋਡ ਕੀਤੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਰਤਾਰਪੁਰ ਲਾਂਘੇ ਨਾਲ ਜੁੜੀ ਜ਼ਮੀਨੀ ਹਕੀਕਤ।

ਪਾਕਿਸਤਾਨ ਦੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਮਰਾਨ ਖ਼ਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਨੂਰ ਉਲ ਹੱਕ ਕਾਦਰੀ ਨੇ ਦੱਸਿਆ ਕਿ ਪਹਿਲੇ ਗੇੜ ਦਾ 35 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 31 ਅਗਸਤ ਤੱਕ ਪਹਿਲਾ ਗੇੜ ਪੂਰਾ ਹੋਣ ਦੀ ਆਸ ਹੈ ਅਤੇ ਨਵੰਬਰ 2019 ਤੱਕ ਗਲਿਆਰਾ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ। ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਪਾਕਿਸਤਾਨ ਨੇ ਇੱਕ ਕਿਲੋਮੀਟਰ ਸੜਕ ਵੀ ਉਸਾਰ ਦਿੱਤੀ ਹੈ। ਪਾਕਿ ਨੇ ਗਲਿਆਰੇ ਲਈ ਸਾਢੇ ਕੁ ਚਾਰ ਕਿਲੋਮੀਟਰ ਸੜਕ ਬਣਾਉਣੀ ਹੈ, ਜਦਕਿ ਭਾਰਤ ਨੂੰ ਮੁਸ਼ਕਿਲ ਨਾਲ ਇੱਕ ਕਿਲੋਮੀਟਰ। ਪਰ ਭਾਰਤ ਵਿੱਚ ਹਾਲੇ ਜ਼ਮੀਨੀ ਪੱਧਰ 'ਤੇ ਵੀ ਕੁਝ ਨਹੀਂ ਹੋਇਆ। ਹਾਲੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚਿੱਠੀ-ਪੱਤਰੀ ਚੱਲ ਰਹੀ ਹੈ।

SHOW MORE