HOME » Top Videos » Punjab
Share whatsapp

ਕਸ਼ਮੀਰੀ ਵਿਦਿਆਰਥੀਆਂ ਨੇ ਸਿੱਖਾਂ ਦੀ ਕੀਤੀ ਸਿਫਤ, ਵੇਖੋ ਵੀਡੀਓ

Punjab | 06:30 PM IST Oct 10, 2019

ਤਲਵੰਡੀ ਸਾਬੋ ਦੀ ਗੁਰੂ ਕਾਂਸੀ ਯੂਨੀਵਰਸਿਟੀ ਵਿੱਚ 300 ਤੋਂ ਜ਼ਿਆਦਾ ਕਸ਼ਮੀਰੀ ਵਿਦਿਆਰਥੀ ਪੜਦੇ ਹਨ। ਕੇਂਦਰ ਸਰਕਾਰ ਵੱਲੋਂ ਜੰਮੂ ਕਸਮੀਰ ਵਿੱਚ ਧਾਰਾ 370 ਹਟਾਉਣ ਤੋਂ ਬਾਅਦ ਉਥੇ ਮੋਬਾਇਲ ਅਤੇ ਇੰਟਰਨੈਟ ਦੀ ਸੇਵਾ ਬੰਦ ਕਰ ਦਿੱਤੀ ਹੈ। ਇਸ ਦਾ ਅਸਰ ਪੰਜਾਬ ਵਿੱਚ ਪੜਦੇ ਵਿਦਿਆਰਥੀਆਂ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ ਜੋ ਕਿ ਆਪਣੇ ਘਰਾਂ ਤੋ ਦੂਰ ਪੜਣ ਆਏ ਹਨ। ਆਪਣੇ ਘਰਦਿਆਂ ਨਾਲ ਸੰਪਰਕ ਨਾ ਹੋਣ ਕਰਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਘਰੇ ਸੰਪਰਕ ਨਾ ਹੋਣ ਕਰਕੇ ਉਹਨਾਂ ਕੋਲ ਇੱਕ ਡੰਗ ਦੀ ਰੋਟੀ ਖਾਣ ਲਈ ਪੈਸੇ ਨਹੀ ਸਨ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾ ਨੇ ਇਹਨਾਂ ਨੂੰ ਰਾਸ਼ਨ ਅਤੇ ਹੋਰ ਮਦਦ ਵੀ ਦਿੱਤੀ। ਘਰ ਵਾਲਿਆਂ ਨਾਲ ਦੁੱਖ ਸੁੱਖ ਦੱਸਣਾ ਤੇ ਪੁੱਛਣਾ ਇਹਨਾਂ ਲਈ ਵੱਡੀ ਮੁਸਕਲ ਬਣੀਆਂ ਹੋਈ ਹੈ। ਵਿਦਿਆਰਥੀਆਂ ਨੇ ਦੱਸਿਆਂ ਕਿ ਉਹਨਾਂ ਦੇ ਦੋਸਤ ਦੀ ਮਾਤਾ ਦਾ ਦਿਹਾਂਤ ਹੋ ਗਿਆ ਸੀ ਪਰ ਉਸ ਨੂੰ ਕਾਫੀ ਦਿਨਾਂ ਬਾਅਦ ਪਤਾ ਲੱਗਿਆ। ਇਹਨਾਂ ਵਿਦਿਆਰਥੀ ਵਿੱਚੋ ਹੀ ਇੱਕ ਸੁਹੇਲ ਆਮਦ ਸੁਫੀ ਹੈ ਜਿਸ ਦੇ ਪਿਛੇ ਕਮਾਈ ਦਾ ਵੀ ਕੋਈ ਸਾਧਨ ਨਹੀ ਜੋ ਕਿ ਆਪਣੀ ਪੜਾਈ ਦੇ ਨਾਲ ਕੰਮ ਕਰਕੇ ਘਰ ਚਲਾ ਰਿਹਾ ਸੀ ਤੇ ਹੁਣ ਪੜਾਈ ਲਈ ਪੰਜਾਬ ਆਇਆ ਹੈ ,ਪਰ ਪਿਛੇ ਬੁੱਢੀ ਦਾਦੀ ਅਤੇ ਮਾਤਾ ਦਾ ਕੋਈ ਆਸਰਾ ਨਹੀਂ ਹੈ ਅਤੇ ਮੋਬਾਇਲ ਅਤੇ ਇੰਟਰਨੈਟ ਸੇਵਾ ਬੰਦ ਹੋਣ ਨਾਲ ਉਨ੍ਹਾਂ ਨਾਲ ਗੱਲਬਾਤ ਵੀ ਨਹੀ ਹੁੰਦੀ।

SHOW MORE