HOME » Videos » Punjab
Share whatsapp

ਹੁਣ ਰੁੱਸਿਆਂ ਨੂੰ ਮਨਾਉਣਗੇ ਕੇਜਰੀਵਾਲ, ਇਨ੍ਹਾਂ ਆਗੂਆਂ ਦੀ ਲੱਗੀ ਡਿਊਟੀ...

Punjab | 08:36 PM IST Sep 11, 2018

ਆਮ ਆਦਮੀ ਪਾਰਟੀ ਦੀ ਦਿੱਲੀ ਹਾਈਕਮਾਂਡ ਨੇ ਪੰਜਾਬ ਵਿਚ ਰੁੱਸੇ ਆਗੂਆਂ ਨੂੰ ਮਨਾਉਣ ਲਈ ਮੁਹਿੰਮ ਵਿੱਢਣ ਦੀ ਤਿਆਰੀ ਕਰ ਲਈ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਸਮੇਤ ਕੁਝ ਆਗੂਆਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਕੀਤੀ ਗਈ ਹੈ। ਜਿਸ ਵਿਚ ਪੰਜਾਬ ਵਿਚ ਚੋਣਾਂ ਇੱਕਜੁੱਟ ਹੋ ਕੇ ਲੜਨ ਦੀ ਹਦਾਇਤ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ, ਹਰਿੰਦਰ ਖ਼ਾਲਸਾ ਤੇ ਡਾ. ਧਰਮਵੀਰ ਗਾਂਧੀ ਸਮੇਤ ਹੋਰ ਰੁੱਸੇ ਆਗੂਆਂ ਨੂੰ ਮਨਾਉਣ ਬਾਰੇ ਵਿਸ਼ੇਸ਼ ਤੌਰ ਉਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵਲੰਟੀਅਰ ਹੈ ਜਾਂ ਸੀਨੀਅਰ ਆਗੂ, ਹਰ ਕਿਸੇ ਨੂੰ ਮਨਾਉਣ ਬਾਰੇ ਗੱਲਬਾਤ ਹੋਈ ਹੈ। ਪਾਰਟੀ ਦੇ ਕੋ-ਕਨਵੀਨਰ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਖ਼ੁਦ ਇਕੱਠੇ ਹੋਏ ਕੇ ਰੁੱਸੇ ਆਗੂਆਂ ਤੱਕ ਪਹੁੰਚ ਕਰਾਂਗੇ ਤੇ ਉਨ੍ਹਾਂ ਨੂੰ ਨਾਲ ਲੈ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਇਹ ਕੰਮ ਭਾਵੇਂ ਔਖਾ ਹੈ ਪਰ ਇਸ ਨੂੰ ਸਿਰੇ ਜ਼ਰੂਰ ਚਾੜ੍ਹਿਆ ਜਾਵੇਗਾ।

SHOW MORE