ਪੰਜਾਬੀ 'ਵਰਸਿਟੀ 'ਚ ਧਰਨੇ 'ਤੇ ਬੈਠੇ ਵਿਦਿਆਰਥੀਆਂ ਨੂੰ ਮਿਲਣ ਗਏ ਖਹਿਰਾ ਦਾ ਵਿਰੋਧ
Punjab | 07:27 PM IST Oct 12, 2018
ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੜਤਾਲ ਉਤੇ ਬੈਠੇ ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਪੁੱਜੇ। ਜਿਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਕੁੜੀਆਂ ਉਤੇ ਯੂਨੀਵਰਸਿਟੀ ਵਿਚ ਹਮਲਾ ਬਰਦਾਸ਼ਤ ਕਰਨ ਯੋਗ ਨਹੀਂ ਹੈ। ਖਹਿਰਾ ਜਦੋਂ ਡੈਮੋਕ੍ਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਧਰਨਾ ਦੇ ਰਹੇ ਵਿਦਿਆਰਥੀਆਂ ਨੂੰ ਮਿਲ ਕੇ ਜਾਣ ਲੱਗੇ ਤਾਂ ਦੂਜੇ ਧੜੇ ਦੇ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
ਉਹ ਖਹਿਰਾ ਨੂੰ ਆਖ ਰਹੇ ਸਨ ਕਿ ਉਨ੍ਹਾਂ ਦੀ ਗੱਲ ਵੀ ਸੁਣ ਕੇ ਜਾਵੋ। ਪਰ ਖਹਿਰਾ ਨੇ ਕਿਹਾ ਕਿ ਉਹ ਅਜੇ ਕਿਸੇ ਹੋ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਹਨ, ਬਾਅਦ ਵਿਚ ਉਨ੍ਹਾਂ ਨੂੰ ਮਿਲਣਗੇ। ਇਸ ਪਿੱਛੋਂ ਵਿਦਿਆਰਥੀ ਭੜਕ ਉੱਠੇ ਤੇ ਖਹਿਰਾ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ ਖਹਿਰਾ ਦੀ ਗੱਡੀ ਤੱਕ ਪਹੁੰਚ ਗਏ। ਇਸ ਮੌਕੇ ਬੜੀ ਮੁਸ਼ਕਲ ਨਾਲ ਖਹਿਰਾ ਨੂੰ ਇਥੋਂ ਬਚਾ ਕੇ ਭੇਜਿਆ ਗਿਆ।