HOME » Videos » Punjab
Share whatsapp

ਨਸ਼ਾ ਤਸਕਰੀ: ਮਜੀਠੀਆ ਮਾਮਲੇ 'ਤੇ ਈਡੀ ਨੂੰ ਪਈ ਝਾੜ 'ਤੇ ਖਹਿਰਾ ਨੇ ਚੁੱਕੇ ਸਵਾਲ

Punjab | 07:56 PM IST Sep 10, 2018

ਪੰਜਾਬ ਵਿਚ 6 ਹਜ਼ਾਰ ਕਰੋੜ ਦੇ ਡਰੱਗ ਮਾਮਲੇ ਵਿਚ ਮਜੀਠੀਆ ਖ਼ਿਲਾਫ਼ ਕਾਰਵਾਈ ਵਿਚ ਢਿੱਲ ਉਤੇ ਸੁਪਰੀਮ ਕੋਰਟ ਵੱਲੋਂ ਈ.ਡੀ ਦੇ ਅਧਿਕਾਰੀਆਂ ਨੂੰ ਪਾਈ ਝਾੜ ਉਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਇਸ ਮਾਮਲੇ ਨੂੰ ਜਾਣਬੁਝ ਕੇ ਲਟਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵਿਚ ਈਡੀ ਅਧਿਕਾਰੀ ਨਿਰੰਜਨ ਸਿੰਘ ਨੇ ਤਰਕ ਦਿੱਤਾ ਸੀ ਕਿ ਉਹ ਮਜੀਠੀਆ ਨੂੰ ਪੁੱਛਗਿੱਛ ਲਈ ਸੱਦਦੇ ਰਹੇ ਹਨ ਪਰ ਉਸ ਨੇ ਸਹਿਯੋਗ ਨਹੀਂ ਦਿੱਤਾ।

ਉਨ੍ਹਾਂ ਦੱਸਿਆ ਕਿ ਜਾਂਚ ਦੇ ਆਧਾਰ ਉਤੇ ਮਜੀਠੀਆ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਸਕਦਾ ਸੀ ਪਰ ਇਸ ਮਾਮਲੇ ਵਿਚ ਕਿਤੇ ਨਾ ਕਿਤੇ ਈਡੀ ਵੀ ਕਮਜ਼ੋਰੀ ਵਿਖਾ ਰਹੀ ਹੈ ਤੇ ਪੰਜਾਬ ਸਰਕਾਰ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਹੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਸ਼ਰੇਆਮ ਸੱਤਪ੍ਰੀਤ ਸੱਤਾ ਮਜੀਠੀਆ ਦਾ ਨਾਂ ਲੈ ਰਿਹਾ ਹੈ। ਇਨ੍ਹਾਂ ਨੂੰ ਨਸ਼ਾ ਦਿਵਾਉਣ ਵਾਲੇ ਮਜੀਠੀਆ ਦੇ ਭਾਗੀਦਾਰੀ ਬਾਰੇ ਸਾਰੇ ਖੁਲਾਸੇ ਹੋ ਚੁੱਕੇ ਹਨ ਤਾਂ ਦੇਰੀ ਕਿਸ ਗੱਲ ਦੀ ਹੈ। ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਦੇ ਈਡੀ ਨੇ ਅਜਿਹੇ ਲੋਕਾਂ ਨੂੰ ਬਚਾਇਆ ਹੈ।

SHOW MORE