HOME » Top Videos » Punjab
Share whatsapp

ਪਾਕਿਸਤਾਨ ਸਰਕਾਰ ਦੇ ਬਚਾਅ 'ਚ ਆਇਆ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ!

Punjab | 02:28 PM IST Sep 11, 2019

ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਪਰਿਵਾਰ ਸਣੇ ਭਾਰਤ ਆਏ। ਉਨ੍ਹਾਂ ਨੇ ਪਾਕਿਸਤਾਨ ਵਿੱਚ ਘੱਟ ਗਿਣਤੀ ਸੁਰੱਖਿਅਤ ਨਾ ਹੋਣ ਦੇ ਡਰੋਂ ਭਾਰਤ ਵਿੱਚ ਸਿਆਸੀ ਸ਼ਰਨ ਦੀ ਮੰਗ ਕੀਤੀ। ਹੁਣ ਇਸ ਮਾਮਲੇ ਵਿੱਚ ਪਾਕਿਸਤਾਨ ਦੇ ਖ਼ਾਲਿਸਤਾਨ ਦੇ ਸਮਰਥਕ ਗੋਪਾਲ ਚਾਵਲਾ ਨੇ ਵੀਡੀਓ ਵਿੱਚ ਬਲਦੇਵ ਵਾਰੇ ਵੱਡੀਆਂ ਗੱਲਾਂ ਕੀਤੀਆਂ ਹਨ।

ਵੀਡੀਓ ਵਿੱਚ ਗੋਪਾਲ ਚਾਵਲਾ ਨੇ ਦਾਅਵਾ ਕੀਤਾ ਹੈ ਕਿ ਬਲਦੇਵ ਕੁਮਾਰ ਉਸ ਦਾ ਦੋਸਤ ਹੈ ਤੇ ਉਹ ਹੁਣ ਜੋ ਕੁੱਝ ਵੀ ਬੋਲ ਰਿਹਾ ਉਹ ਝੂਠ ਹੈ। ਸੂਚੀ ਵਿੱਚ ਬਲਦੇਵ ਤੋਂ ਪਹਿਲਾਂ ਵਾਲੇ ਐਮਐਲਏ ਦਾ ਕਤਲ ਹੋਣ ਦੀ ਪੜਤਾਲ ਵਿੱਚ ਉਸ ਦਾ ਨਾਮ ਆਇਆ ਤੇ ਇਸ ਤਰ੍ਹਾਂ ਉਹ ਇਸ ਮਾਮਲੇ ਵਿੱਚ ਦੋ ਸਾਲ ਜੇਲ੍ਹ ਕੱਟ ਕੇ ਆਇਆ। ਉਸ ਨੂੰ ਜੇਲ੍ਹ ਵਿੱਚੋਂ ਬਾਹਰ ਲਿਆਉਣ ਦੇ ਮਾਮਲੇ ਵਿੱਚ ਉਸ ਨੇ ਪੂਰੀ ਮਦਦ ਕੀਤੀ ਹੈ।

ਜੇਲ੍ਹ ਤੋਂ ਆਉਣ ਤੋਂ ਬਾਅਦ ਉਹ ਸਿੱਖ ਸਜ ਗਿਆ ਤੇ ਕਿਹਾ ਕਿ ਉਹ ਅੱਜ ਤੋਂ ਬਾਅਦ ਖ਼ਾਲਿਸਤਾਨ ਦਾ ਸਮਰਥਨ ਕਰੇਗਾ। ਇਸ ਮਾਮਲੇ ਵਿੱਚ ਉਸ ਦੀ ਪੂਰੀ ਮਦਦ ਕਰੇਗਾ। ਉਸ ਨੂੰ ਉਸ ਤੇ ਬਹੁਤ ਮਾਣ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੰਡੀਆ ਜਾ ਕੇ ਕਹੇਗਾ ਕਿ ਉਹ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ।

ਉਸ ਨੇ ਇੱਥੇ ਤੱਕ ਕਿਹਾ ਕਿ "ਬਲਦੇਵ ਜੋ ਇੱਥੇ ਕੰਮ ਕਰਦਾ ਸੀ ਉਸ ਬਾਰੇ ਭੇਦ ਨਹੀਂ ਖੌਲਣਾ ਚਾਹੁੰਦਾ ਕਿ ਕਿਉਂਕਿ ਹਰ ਬੰਦੇ ਦੀ ਆਪਣੀ ਸਵੈ ਇੱਜ਼ਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਕੰਮ ਤੂੰ ਇੱਥੇ ਕਰ ਕੇ ਸਿੱਖੋ ਹੋਣ ਕਾਰਨ ਛੁੱਟ ਜਾਂਦਾ ਸੀ ਉਹ ਉੱਥੇ ਨਹੀਂ ਹੋਣਾ। ਉੱਥੇ ਤੂੰ ਫੜਿਆ ਜਾਵੇਗਾ।"

ਉਸ ਨੇ ਕਿਹਾ ਕਿ "ਤੁਸੀਂ ਇੰਡੀਆ ਵਿੱਚ ਵੱਸਣਾ ਚਾਹੁੰਦਾ ਹੋ ਤਾਂ ਕੋਈ ਹੋਰ ਕਾਰਨ ਲੱਭੋ ਪਰ ਅਜਿਹੇ ਕਾਰਨ ਦੇ ਕੇ ਪਾਕਿਸਤਾਨ ਨੂੰ ਬਦਨਾਮ ਨਾ ਕਰੋ। ਕਿਉਂਕਿ ਇੱਥੇ ਸਿੱਖ ਸੁਰੱਖਿਅਤ ਹਨ।"

ਆਈ ਐੱਸ ਆਈ ਦਾ ਏਜੈਂਟ ਮੰਨਿਆ ਜਾਣ ਵਾਲੇ ਗੋਪਾਲ ਚਾਵਲਾ ਨੇ ਇਸ ਵੀਡੀਓ ਰਾਹੀਂ ਮਨਜਿੰਦਰ ਸਿੰਘ ਸਿਰਸਾ ਤੇ ਬਲਦੇਵ ਕੁਮਾਰ ਦੇ ਬਿਆਨਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਸੁਰੱਖਿਅਤ ਹਨ। ਇਸ ਵੀਡੀਓ ਰਾਹੀਂ ਗੋਪਾਲ ਚਾਵਲਾ ਨੇ ਮੰਨਿਆ ਕਿ ਉਹ ਖਾਲਿਸਤਾਨੀ ਹੈ ਤੇ ਬਲਦੇਵ ਕੁਮਾਰ ਨੂੰ ਵੀ ਨਾਲ ਜੋੜਨਾ ਚਾਹੁੰਦਾ ਸੀ ਪਰ ਬਲਦੇਵ ਨੇ ਭਾਰਤ ਆਕੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਇਸ ਲਈ ਚਾਵਲਾ ਹੁਣ ਪਾਕਿਸਤਾਨ ਸਰਕਾਰ ਦੇ ਬਚਾਅ ਚ ਉੱਤਰ ਆਇਆ ਹੈ।

SHOW MORE