Kiratpur : ਟਰੇਨ ਦੀ ਲਪੇਟ 'ਚ ਆਉਣ ਕਾਰਨ ਤਿੰਨ ਬੱਚਿਆਂ ਦੀ ਮੌਤ
Punjab | 07:08 PM IST Nov 27, 2022
ਐਤਵਾਰ ਸਵੇਰੇ ਪੰਜਾਬ ਦੇ ਕੀਰਤਪੁਰ ਸਾਹਿਬ ਨੇੜੇ ਲੋਹੰਡ ਪੁਲ 'ਤੇ ਇੱਕ ਦਰਦਨਾਕ ਰੇਲ ਹਾਦਸਾ ਵਾਪਰ ਗਿਆ। ਇਸ ਹਾਦਸੇ 3 ਬੱਚਿਆਂ ਦੀ ਮੌਤ ਹੋ ਗਈ। ਜਦੋਂ ਕਿ ਇੱਕ ਬੱਚਾ ਵਾਲ-ਵਾਲ ਬਚ ਗਿਆ, ਇਹ ਘਟਨਾ ਸਵੇਰੇ 11:20 ਵਜੇ ਵਾਪਰੀ। ਸਹਾਰਨਪੁਰ ਤੋਂ ਊਨਾ ਹਿਮਾਚਲ ਜਾ ਰਹੀ ਟਰੇਨ ਨੰਬਰ 04501 ਜਦੋਂ ਕੀਰਤਪੁਰ ਸਾਹਿਬ ਨੇੜੇ ਪਹੁੰਚੀ ਤਾਂ ਸਤਲੁਜ ਦਰਿਆ 'ਤੇ ਬਣੇ ਲੋਖੰਡ ਪੁਲ ਨੇੜੇ 4 ਬੱਚੇ ਇਸ ਟਰੇਨ ਦੀ ਲਪੇਟ 'ਚ ਆ ਗਏ।
ਅੱਜ ਜਦੋਂ ਬੱਚੇ ਟਰੈਕ ਉੱਤੇ ਘੁੰਮ ਰਹੇ ਸਨ, ਉਸ ਸਮੇਂ ਸਹਾਰਨਪੁਰ ਤੋਂ ਚੱਲ ਕੇ ਊਨਾ ਜਾਣ ਵਾਲੀ ਰੇਲ ਦੀ ਚਪੇਟ ਵਿਚ 4 ਬੱਚੇ ਆ ਗਏ, ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ 'ਚ ਇਕ ਬੱਚਾ ਸਾਈਡ 'ਤੇ ਡਿੱਗ ਕੇ ਪੁਲ ਨਾਲ ਲਟਕ ਗਿਆ। ਜਦਕਿ ਦੋ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤੀਜੇ ਬੱਚੇ ਦੀ ਬਾਂਹ ਕੱਟੇ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ।
-
ਲਾਰੈਂਸ ਗੈਂਗ ਤੇ ਬੱਬਰ ਖਾਲਸਾ ਦੇ ਜੁੜੇ ਤਾਰ! ਪੁਲਿਸ ਜਾਂਚ 'ਚ ਵੱਡਾ ਖੁਲਾਸਾ
-
4 ਫਰਵਰੀ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਜਾਵੇਗਾ ਪ੍ਰਿੰਸੀਪਲਾਂ ਦਾ ਪਹਿਲਾ ਬੈਚ : CM ਮਾਨ
-
-
ਬੰਗਲੌਰ ਤੋਂ ਸਾਈਕਲ 'ਤੇ ਪੁੱਜਿਆ ਮੂਸੇਵਾਲਾ ਦਾ ਫੈਨ, ਮਿਲ ਕੇ ਭਾਵੁਕ ਹੋਏ ਬਲਕੌਰ ਸਿੱਧੂ
-
ਪੰਜਾਬ 'ਚ ਦੋ ਪਾਦਰੀਆਂ ਦੇ ਟਿਕਾਣਿਆਂ 'ਤੇ ਛਾਪੇ, ਹੁਣ ਤੱਕ ਕਰੋੜਾਂ ਦੀ ਨਕਦੀ ਬਰਾਮਦ
-
ਗੁੱਸੇ ‘ਚ ਨੌਜਵਾਨ ਨੇ ਪਰਿਵਾਰ ਦੇ 3 ਲੋਕਾਂ ‘ਤੇ ਚੜ੍ਹਾ ਦਿੱਤੀ ਰੇਂਜ ਰੋਵਰ, ਇੱਕ ਦੀ ਮੌਤ