HOME » Videos » Punjab
Share whatsapp

ਮੰਡੀਆਂ 'ਚ ਆਰਥਿਕ ਲੁੱਟ ਖਿਲਾਫ ਕਿਸਾਨਾਂ ਨੇ ਲਾਇਆ ਧਰਨਾ....

Punjab | 11:15 AM IST Apr 24, 2019

ਪੰਜਾਬ ਦੇ ਕਿਸਾਨ ਪਹਿਲਾਂ ਕਰਜੇ ਦਾ ਬੋਝ ਝੱਲ ਰਹੇ ਹਨ। ਜਿਸਦੇ ਚੱਲਦਿਆਂ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹਨ ਤੇ ਹੁਣ ਮੰਡੀਆਂ ਵਿੱਚ ਕਿਸਾਨਾਂ ਦੀ ਆਰਥਿਕ ਲੁੱਟ ਹੋ ਰਹੀ ਹੈ। ਅਜਿਹਾ ਹੀ ਮਾਮਲਾ ਬਰਨਾਲਾ ਦੇ ਪਿੰਡ ਧੌਲਾ ਦੀ ਅਨਾਜ ਮੰਡੀ ਵਿੱਚ ਸਾਹਮਣੇ ਆਇਆ, ਜਿੱਥੇ ਕਿਸਾਨਾਂ ਨੇ ਕਮਿਸ਼ਨ ਏਜੰਟਾਂ ਤੇ ਧੋਖਾਧੜੀ ਦੇ ਇਲਜਾਮ ਲਗਾਏ ਹਨ। ਰੋਸ ਵਜੋਂ ਕਿਸਾਨਾਂ ਵੱਲੋਂ ਕਮਿਸ਼ਨ ਏਜੰਟਾਂ ਦੇ ਖਿਲਾਫ ਧਰਨਾ ਦੇ ਕੇ ਨਾਅਰੇਬਾਜੀ ਕੀਤੀ ਗਈ।

ਕਿਸਾਨਾਂ ਦਾ ਇਲਜਾਮ ਹੈ ਕਿ ਕਮਿਸ਼ਨ ਏਜੰਟ ਵੱਲੋਂ 30 ਕਿਲੋ ਭਰਪਾਈ ਵਾਲੀ ਬੋਰੀ ਵਿੱਚ 2 ਕਿਲੋ ਜਿਆਦਾ ਕਣਕ ਤੋਲੀ ਜਾ ਰਹੀ ਹੈ। ਕਿਸਾਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿਉਂ ਕਿ ਕਿਸਾਨਾਂ ਨੂੰ ਅਦਾਇਗੀ 30 ਕਿਲੋ ਦੀ ਭਰਪਾਈ ਦੇ ਹਿਸਾਬ ਨਾਲ ਹੀ ਕੀਤੀ ਜਾਵੇਗੀ। ਕਿਸਾਨਾਂ ਨੇ ਸਬੰਧਿਤ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਕਿਸਾਨਾਂ ਦੇ ਇਲਜਾਮਾਂ ਨੂੰ ਲੈ ਕੇ ਕਮਿਸ਼ਨ ਏਜੰਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰਾ ਠਿੱਕਰਾ ਲੇਬਰ ਤੇ ਭੰਨ ਦਿੱਤਾ। ਉਨਾਂ ਕਿਹਾ ਕਿ ਕਈ ਵਾਰ ਲੇਬਰ ਦੀ ਲਾਪਰਵਾਹੀ ਕਾਰਨ ਭਰਤੀ ਵੱਧ ਘੱਟ ਹੋ ਜਾਂਦੀ ਹੈ।

ਜਦੋਂ ਪੂਰੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੀਸੀ ਸਣੇ ਕੋਈ ਵੀ ਸੀਨੀਅਰ ਅਧਿਕਾਰੀ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੋਇਆ। ਚੋਣਾਂ ਦਾ ਬਹਾਨਾ ਲਗਾਕੇ ਮਸਰੂਫ ਹੋਣ ਦੀ ਗੱਲ ਕਹਿਕੇ ਆਪਣੀ ਗੈਰ ਮੌਜੂਦਗੀ ਜਾਹਿਰ ਕੀਤੀ।

ਕਿਸਾਨਾਂ ਤੇ ਕਦੇ ਕਰਜੇ ਦੀ ਮਾਰ ਤੇ ਕਦੇ ਮੌਸਮ ਦੀ ਮਾਰ। ਜਦੋਂ ਫਸਲ ਪੱਕਕੇ ਮੰਡੀਆਂ ਚ ਪਹੁੰਚਦੀ ਹੈ ਤਾਂ ਕਿਸਾਨਾਂ ਦੀ ਆਰਥਿਕ ਲੁੱਟ ਸ਼ੁਰੂ ਕਰ ਦਿੱਤੀ ਜਾਂਦੀ। ਸਰਕਾਰ ਤੇ ਪ੍ਰਸ਼ਾਸਨ ਨੂੰ ਦੇਸ਼ ਦੇ ਅੰਨਦਾਤਾ ਦੀ ਸਾਰ ਲੈਣੀ ਚਾਹੀਦੀ ਹੈ ਤਾਂ ਕਿਸਾਨ ਧੋਖਾਧੜੀ ਤੋਂ ਬਚ ਸਕਣ।

SHOW MORE