HOME » Top Videos » Punjab
Share whatsapp

ਬਿਜਲੀ ਚੋਰੀ ਫੜਨ ਗਏ 6 ਐਸਡੀਓ ਤੇ 30 ਮੁਲਾਜ਼ਮਾਂ ਨੂੰ ਕਿਸਾਨਾਂ ਬਣਾਇਆ ਬੰਧਕ..

Punjab | 11:17 AM IST Aug 09, 2019

ਧੁਰੀ ਵਿੱਚ ਬਿਜਲੀ ਚੋਰੀ ਫੜ੍ਹਨ ਵਾਸਤੇ ਗਏ 6 ਐਸਡੀਓ ਤੇ ਕਰੀਬ 30 ਮੁਲਾਜ਼ਮਾਂ ਨੂੰ ਕਿਸਾਨਾਂ ਨੇ ਬੰਧਕ ਬਣਾ ਲਿਆ। ਬਿਜਲੀ ਚੋਰੀ ਫੜ੍ਹਨ ਵਾਸਤੇ ਟੀਮ ਜਦੋਂ ਪੇਦਨੀ ਪਿੰਡ ਪਹੁੰਚੀ ਤਾਂ ਕਿਸਾਨਾਂ ਨੇ ਮੁਲਾਜ਼ਮਾਂ ਨੂੰ ਫੜ੍ਹ ਲਿਆ ਤੇ ਉਹਨਾਂ ਨੂੰ ਘੇਰ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਬਿਜਲੀ ਮੁਲਾਜ਼ਮਾਂ ਨੂੰ ਛਡਾਉਣ ਵਾਸਤੇ ਪ੍ਰਸ਼ਾਸਨ ਨੂੰ ਕਾਫੀ ਜਦੋ-ਜਹਿਦ ਕਰਨੀ ਪਈ ਤੇ ਬਾਅਦ ਵਿੱਚ ਡਿਊਟੀ ਮਜਿਸਟਰੇਟ, ਪੁਲਿਸ ਫੋਰਸ ਤੇ ਡੀਐੱਸਪੀ ਦੋ ਸਮਝਾਉਣ ਤੋਂ ਬਾਅਦ ਕਿਸਾਨਾਂ ਨੇ ਮੁਲਾਜ਼ਮਾਂ ਨੂੰ ਛੱਡਿਆ।

ਮੁਲਾਜ਼ਮਾਂ ਨੇ ਕਿਹਾ ਕਿ ਸਾਡੀ ਬਿਜਲੀ ਚੋਰੀ ਖਿਲਾਫ ਮੁਹਿੰਮ ਜਾਰੀ ਰਹੇਗੀ ਤੇ ਅਜਿਹੇ ਕੰਮਾਂ ਨਾਲ ਸਾਨੂੰ ਕੋਈ ਫਰਕ ਨਹੀਂ ਪਏਗਾ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਅੱਜ ਤਕਰੀਬਨ 5 ਲੱਖ ਦੇ ਜੁਰਮਾਨੇ ਲਾਏ ਗਏ ਹਨ।

SHOW MORE