ਮੰਡੀਆਂ ਵਿੱਚ ਆਰਥਿਕ ਲੁੱਟ ਦਾ ਮਾਮਲਾ ਆਇਆ ਸਾਹਮਣੇ, ਕਿਸਾਨਾਂ ਵੱਲੋਂ ਵਿਰੋਧ
Punjab | 10:52 AM IST Apr 27, 2019
ਪੰਜਾਬ ਦਾ ਕਿਸਾਨ ਜਿਸ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ। ਕਿਸਾਨ ਪੁੱਤਾਂ ਵਾਂਗੂੰ ਆਪਣੀ ਫ਼ਸਲ ਪਾਲਦਾ ਹੈ। ਕਿਸਾਨ ਇਸ ਆਸ ਨਾਲ ਫ਼ਸਲ ਮੰਡੀ ਵਿੱਚ ਲੈ ਕੇ ਜਾਂਦਾ ਕਿ ਹੁਣ ਉਸ ਦੀ ਮਿਹਨਤ ਦਾ ਮੁੱਲ ਮਿਲੇਗਾ। ਪਰ ਇੱਥੇ ਕਿਸਾਨ ਨਾਲ ਨਹੁੰ ਮਾਸ ਦੇ ਰਿਸ਼ਤੇ ਨਾਲ ਜਾਣਿਆ ਜਾਂਦੀ ਆੜ੍ਹਤੀਆ ਹੀ ਕਿਸਾਨ ਦੀ ਆਰਥਿਕ ਲੁੱਟ ਸ਼ੁਰੂ ਕਰ ਦਿੰਦਾ। ਅਜਿਹਾ ਹੀ ਮਾਮਲਾ ਨਾਭਾ ਦੀਆਂ ਮੰਡੀਆਂ ਵਿੱਚ ਆਇਆ ਹੈ।
ਨਾਭਾ ਬਲਾਕ ਦੇ ਪਿੰਡ ਲੌਟ ਦੀ ਮੰਡੀ ਵਿੱਚ, ਜਿੱਥੇ ਆੜ੍ਹਤੀਏ ਵੱਲੋਂ ਕਿਸਾਨ ਦੀ 50 ਕਿੱਲੋ ਦੀ ਭਰਤੀ ਵਾਲੀ ਬੋਰੀ ਵਿੱਚ 2 ਕਿੱਲੋ ਤੋ ਲੈ ਕੇ 7 ਕਿੱਲੋ ਤੱਕ ਦੀ ਵੱਧ ਭਰਤੀ ਕੀਤੀ ਗਈ ਅਤੇ ਕਿਸਾਨਾਂ ਨੇ ਜਦੋਂ ਕੰਡਾ ਕਰ ਕੇ ਵੇਖਿਆ ਤਾਂ ਸੱਚ ਸਾਹਮਣੇ ਆ ਗਿਆ। ਜਿਸ ਦੇ ਬਾਅਦ ਆੜ੍ਹਤੀਆ ਮੌਕੇ ਤੋ ਰਫ਼ੂ ਚੱਕਰ ਹੋ ਗਿਆ। ਜਿਸ ਦੇ ਸਬੰਧ ਵਿਚ ਕਿਸਾਨਾਂ ਨੇ ਆੜ੍ਹਤੀਏ ਤੇ ਠੋਸ ਕਾਰਵਾਈ ਦੀ ਮੰਗ ਕੀਤੀ ਜਦੋਂ ਆੜ੍ਹਤੀਏ ਖ਼ਿਲਾਫ਼ ਕਾਰਵਾਈ ਨਹੀਂ ਹੋਈ ਤਾਂ ਕਿਸਾਨਾਂ ਨੇ ਜਾਮ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਆੜ੍ਹਤੀਏ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਉੱਧਰ ਨਾਭਾ ਦੇ ਐਸ.ਡੀ.ਐਮ ਨੇ ਭਰੋਸਾ ਦਿੱਤਾ ਕੀ ਅੱਸੀ ਇਸ ਸਬੰਧ ਵਿਚ ਕਾਰਵਾਈ ਅਮਲ ਵਿਚ ਲਿਆ ਰਹੇ ਹਾਂ ਅਤੇ ਜੇਕਰ ਆੜ੍ਹਤੀਆ ਦੋਸ਼ੀ ਪਾਇਆ ਗਿਆ ਉਸ ਦਾ ਲਾਇਸੰਸ ਰੱਦ ਕੀਤਾ ਜਾਵੇਗਾ। ਲੋੜ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਾਂ ਜੋ ਦੇਸ਼ ਦੇ ਅੰਨਦਾਤਾ ਨੂੰ ਆਰਥਿਕ ਲੁੱਟ ਤੋਂ ਬਚਾਇਆ ਜਾ ਸਕੇ।
-
ਕੋਟਕਪੂਰਾ ਗੋਲੀ ਕਾਂਡ: ਲੋਕ SIT ਸਾਹਮਣੇ ਘਟਨਾ ਬਾਰੇ ਸਾਝੀ ਕਰ ਸਕਦੇ ਨੇ ਜਾਣਕਾਰੀ
-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ