HOME » Top Videos » Punjab
Share whatsapp

ਸਰਕਾਰੀ ਸਕੂਲ ਦੇ ਬੱਚਿਆਂ ਤੋਂ ਕਰਵਾਈ ਮਜ਼ਦੂਰੀ, ਸੁਣੋ ਮੁੱਖ ਅਧਿਆਪਕਾ ਦਾ ਜਵਾਬ...

Punjab | 06:32 PM IST Nov 13, 2019

ਇਹ ਤਸਵੀਰਾਂ ਬਠਿੰਡਾ ਦੇ ਮੁਲਤਾਨੀ ਰੋਡ ਸਥਿਤ ਸਰਕਾਰੀ ਸਕੂਲ ਦੀਆਂ ਹਨ, ਜਿਥੇ ਪੜ੍ਹਾਈ ਦੇ ਟਾਈਮ ਸਕੂਲੀ ਬੱਚੇ ਮਜ਼ਦੂਰੀ ਕਰਦੇ ਕੈਮਰੇ ਵਿਚ ਕੈਦ ਹੋਏ। ਕਹੀ ਨਾਲ ਜ਼ਮੀਨ ਦੀ ਖੁਦਾਈ ਕੀਤੀ ਜਾ ਰਹੀ ਹੈ। ਮਿਸਤਰੀ ਤਾਂ ਵਿਖਾਈ ਨਹੀਂ ਦੇ ਰਹੇ ਪਰ ਸਕੂਲੀ ਬੱਚੇ ਜ਼ਰੂਰ ਉਸ ਕਮੀ ਨੂੰ ਪੂਰਾ ਕਰਦੇ ਨਜ਼ਰ ਆਏ, ਜਦੋਂ ਇਸ ਬਾਰੇ ਸਕੂਲ ਦੀ ਮੁੱਖ ਅਧਿਆਪਿਕਾ ਤੋਂ ਪੁੱਛਿਆ ਗਿਆ ਤਾਂ ਜਵਾਬ ਕੀ ਆਇਆ ਆਪ ਹੀ ਸੁਣ ਲਵੋ... ਸਕੂਲ ਵਿਚ ਫੰਕਸ਼ਨ ਹੋਣਾ ਹੈ ਅਤੇ ਉਸ ਦੀ ਇਹ ਤਿਆਰੀ ਹੋ ਰਹੀ ਹੈ।

ਬੱਚੇ ਫੰਕਸ਼ਨ ਵਿਚ ਹਿੱਸਾ ਲੈ ਰਹੇ ਹਨ ਜਾਂ ਨਹੀਂ ਪਰ ਉਹ ਤਾਂ ਪਤਾ ਨਹੀਂ ਪਰ ਜਿਹੜਾ ਕੰਮ ਮਜ਼ਦੂਰਾਂ ਤੋਂ ਲੈਣਾ ਚਾਹੀਦਾ ਸੀ, ਉਹ ਜ਼ਰੂਰ ਕਰਦੇ ਨਜ਼ਰ ਆਏ। ਇਸ ਐਲੀਮੈਂਟਰੀ ਸਕੂਲ ਵਿੱਚ ਜ਼ਿਆਦਾਤਰ ਗਰੀਬ ਪਰਿਵਾਰਾਂ ਦੇ ਬੱਚੇ ਸਿੱਖਿਆ ਹਾਸਲ ਕਰਨ ਪਹੁੰਚਦੇ ਹਨ। ਘਰੋਂ ਮਾਪੇ ਇਹ ਸੋਚ ਕੇ ਸਕੂਲ ਭੇਜਦੇ ਹਨ ਕਿ ਪੜ੍ਹ ਲਿਖ ਕੇ ਉਨ੍ਹਾਂ ਦੇ ਬੱਚੇ ਕੁਝ ਬਣ ਜਾਣ ਪਰ ਸਰਕਾਰੀ ਸਕੂਲਾਂ ਦੀ ਇਹ ਤਸਵੀਰ ਇਨ੍ਹਾਂ ਦੇ ਭਵਿੱਖ ਉਤੇ ਵੀ ਸਵਾਲ ਖੜ੍ਹੇ ਕਰਦੀ ਹੈ।

SHOW MORE