HOME » Top Videos » Punjab
Share whatsapp

ਬਜ਼ੁਰਗ ਔਰਤ ਮੋਬਾਈਲ ਚੋਰੀ ਕਰਦੀ ਕੈਮਰੇ 'ਚ ਕੈਦ...

Punjab | 03:49 PM IST Jul 19, 2019

ਫਤਿਹਗੜ੍ਹ ਸਾਹਿਬ 'ਚ ਇੱਕ ਬਜ਼ੁਰਗ ਔਰਤ ਮੋਬਾਈਲ ਚੋਰੀ ਕਰਦੀ ਕੈਮਰੇ ਚ ਕੈਦ ਹੋਈ ਹੈ। ਪੈਟਰੋਲ ਪੰਪ 'ਤੇ ਕਿਸੇ ਹੋਰ ਦੇ ਡਿੱਗੇ ਮੋਬਾਇਲ ਨੂੰ ਇਸ ਮਹਿਲਾ ਨੇ ਬੜੀ ਚਲਾਕੀ ਨਾਲ ਆਪਣੇ ਕੋਲ ਲੁਕਾ ਲਿਆ, ਪਰ ਚੋਰੀ ਲਈ ਗੁਰੂ ਘਰ ਦੇ ਪ੍ਰਸ਼ਾਦ ਦੀ ਬੇਅਦਬੀ ਵੀ ਕੀਤੀ।

ਦਰਅਸਲ ਦੋਰਾਹਾ ਦੇ ਪੈਟ੍ਰੋਲ ਪੰਪ ਤੇ ਇੱਕ ਬਜੁਰਗ ਜੋੜਾ ਸਕੂਟਰ ਚ ਤੇਲ ਭਰਵਾਉਣ ਪਹੁੰਚਿਆ ਸੀ। ਉਸ ਸਮੇਂ ਹੀ ਤੇਲ ਭਰਵਾ ਕੇ ਜਾ ਰਹੇ ਇੱਕ ਨੌਜਵਾਨ ਦਾ ਮੋਬਾਇਲ ਡਿੱਗ ਜਾਂਦਾ ਹੈ ਤੇ ਉਸ ਮੋਬਾਇਲ ਤੇ ਨਜ਼ਰ ਇਸ ਬਜੁਰਗ ਬੇਬੇ ਦੀ ਪੈ ਜਾਂਦੀ ਹੈ।

ਬਜੁਰਗ ਮਹਿਲਾ ਹੋਲੇ ਹੌਲੇ ਕਰਕੇ ਮੋਬਾਇਲ ਕੋਲ ਪਹੁੰਚਦੀ ਹੈ ਅਤੇ ਫਿਰ ਜਾਣ ਬੁਝ ਕੇ ਪ੍ਰਸ਼ਾਦ ਜੋ ਉਸਦੇ ਹੱਥ ਚ ਸੀ, ਉਸ ਨੂੰ ਸੁੱਟ ਕੇ ਬਹੁਤ ਹੀ ਸਫਾਈ ਦੇ ਨਾਲ ਮੋਬਾਇਲ ਚੁੱਕ ਲੈਂਦੀ ਹੈ।

SHOW MORE